ਬੈਂਗਲੁਰੂ ਨੇ ਜਮੈਕਾ ਦੇ ਫੁੱਟਬਾਲਰ ਬ੍ਰਾਊਨ ਨਾਲ ਕੀਤਾ ਕਰਾਰ

Thursday, Jan 02, 2020 - 10:16 AM (IST)

ਬੈਂਗਲੁਰੂ ਨੇ ਜਮੈਕਾ ਦੇ ਫੁੱਟਬਾਲਰ ਬ੍ਰਾਊਨ ਨਾਲ ਕੀਤਾ ਕਰਾਰ

ਸਪੋਰਟਸ ਡੈਸਕ— ਬੈਂਗਲੁਰੂ ਐੱਫ. ਸੀ. ਨੇ ਜਮੈਕਾ ਦੇ ਕੌਮਾਂਤਰੀ ਫੁੱਟਬਾਲਰ ਡੇਸ਼ੋਰਨ ਬ੍ਰਾਊਨ ਨਾਲ 2020-21 ਸੈਸ਼ਨ ਲਈ ਕਰਾਰ ਕੀਤਾ ਹੈ। ਬ੍ਰਾਊਨ ਅਡਵਾਂਸ ਲਾਈਨ ਦੇ ਖਿਡਾਰੀ ਹਨ। ਇਸ ਨਾਲ ਬੈਂਗਲੁਰੂ ਦਾ ਡਿਫੈਂਸ ਮਜ਼ਬੂਤ ਹੋਵੇਗਾ। ਇਹ ਟੀਮ ਆਈ. ਐੱਸ. ਐੱਲ. 'ਚ 10 ਦੌਰ ਦੇ ਬਾਅਦ ਤੀਜੇ ਨੰਬਰ 'ਤੇ ਚਲ ਰਹੀ ਹੈ। ਬੈਂਗਲੁਰੂ ਦੇ ਮੁੱਖ ਕੋਚ ਕਾਰਲੋਸ ਕੁਆਡਰਾਟ ਨੇ ਕਿਹਾ, ''ਸਾਡੇ ਕੋਲ ਸਤਵੇਂ ਖਿਡਾਰੀ ਲਈ ਕਰਾਰ ਕਰਨ ਦਾ ਬਦਲ ਸੀ। ਸਾਨੂੰ ਲੱਗਾ ਕਿ ਇਸ ਦਾ ਲਾਹਾ ਲੈਣ ਦਾ ਇਹ ਸਹੀ ਸਮਾਂ ਹੈ। ਡੇਸ਼ੋਰਨ ਦੇ ਆਉਣ ਨਾਲ ਸਾਡੇ ਕੋਲ ਹਮਲੇ 'ਚ ਜ਼ਿਆਦਾ ਬਦਲ ਰਹਿਣਗੇ। ਭਾਵੇਂ ਕਿ ਉਹ ਸੈਸ਼ਨ ਦੇ ਵਿਚਾਲੇ ਹੀ ਸਾਡੇ ਨਾਲ ਜੁੜ ਰਹੇ ਹੋਣ ਪਰ ਸਾਡਾ ਮੰਨਣਾ ਹੈ ਕਿ ਉਹ ਟੀਮ ਨੂੰ ਟੀਚੇ ਤਕ ਪਹੁੰਚਾਉਣ 'ਚ ਆਪਣੀ ਭੂਮਿਕਾ ਨਿਭਾਉਣਗੇ।''


author

Tarsem Singh

Content Editor

Related News