23 ਤੱਕ ਜਾਧਵ ਦੇ ਫਿੱਟ ਹੋਣ ਦਾ ਇੰਤਜ਼ਾਰ ਕਰੇਗੀ ਬੀ. ਸੀ. ਸੀ. ਆਈ.
Wednesday, May 08, 2019 - 09:58 PM (IST)

ਨਵੀਂ ਦਿੱਲੀ- ਆਈ. ਪੀ. ਐੱਲ. ਵਿਚ ਫੀਲਡਿੰਗ ਦੌਰਾਨ ਆਪਣਾ ਖੱਬਾ ਮੋਢਾ ਜ਼ਖਮੀ ਕਰ ਬੈਠੇ ਮੱਧਕ੍ਰਮ ਦੇ ਬੱਲੇਬਾਜ਼ ਕੇਦਾਰ ਜਾਧਵ ਦੀ ਫਿੱਟਨੈੱਸ 'ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਵਿਸ਼ਵ ਕੱਪ ਟੀਮ ਵਿਚ ਤਬਦੀਲੀ ਦੀ ਆਖਰੀ ਤਾਰੀਖ 23 ਮਈ ਤੱਕ ਇੰਤਜ਼ਾਰ ਕਰੇਗਾ। ਸਮਝਿਆ ਜਾਂਦਾ ਹੈ ਕਿ ਐੱਮ. ਐੱਮ. ਕੇ. ਪ੍ਰਸਾਦ ਦੀ ਅਗਵਾਈ ਵਾਲੀ ਚੋਣ ਕਮੇਟੀ ਨੂੰ ਦੱਸਿਆ ਗਿਆ ਹੈ ਕਿ ਜਾਧਵ ਦੀ ਸੱਟ ਓਨੀ ਗੰਭੀਰ ਨਹੀਂ ਹੈ, ਜਿੰਨਾ ਪਹਿਲਾਂ ਸ਼ੱਕ ਜਤਾਇਆ ਜਾ ਰਿਹਾ ਸੀ। ਜਾਧਵ ਮੋਹਾਲੀ 'ਚ ਕਿੰਗਜ਼ ਇਲੈਵਨ ਪੰਜਾਬ ਵਿਰੁੱਧ ਆਪਣੀ ਟੀਮ ਚੇਨਈ ਸੁਪਰ ਕਿੰਗਜ਼ ਦੇ ਆਖਰੀ ਲੀਗ ਮੈਚ 'ਚ ਪਿਛਲੇ ਐਤਵਾਰ ਨੂੰ ਮੋਢੇ 'ਤੇ ਸੱਟ ਲੱਗੀ ਸੀ। ਉਸ ਸਮੇਂ ਸੱਟ ਲੱਗਣ ਤੋਂ ਬਾਅਦ ਮੈਦਾਨ ਤੋਂ ਬਾਹਰ ਚੱਲ ਗਏ ਸਨ ਤੇ ਬਾਅਦ 'ਚ ਮੈਦਾਨ ਦੇ ਅੰਦਰ ਨਹੀਂ ਆਏ। ਵਿਸ਼ਵ ਕੱਪ ਦੇ ਲਈ ਆਈ. ਸੀ. ਸੀ. ਦੀ ਖੇਡਣ ਦੀ ਸ਼ਰਤਾਂ ਦੇ ਅਨੁਸਾਰ ਟੀਮਾਂ ਨੂੰ ਆਪਣੇ 15 ਮੈਂਬਰੀ 'ਚ 23 ਮਈ ਤੱਕ ਤਬਦੀਲ ਕਰਨ ਦੀ ਆਗਿਆ ਹੈ ਤੇ ਇਹ ਮੰਨਿਆ ਜਾ ਰਿਹਾ ਹੈ ਕਿ ਭਾਰਤੀ ਚੋਣ ਪੈਨਲ ਟੀਮ ਦੇ ਇੰਗਲੈਂਡ ਵਿਦਾਇਗੀ ਤੱਕ ਇੰਤਜ਼ਾਰ ਕਰੇਗਾ ਤੇ ਜੇਕਰ ਜਰੂਰਤ ਪਈ ਫਿਰ ਜਾਧਵ ਦੀ ਜਗ੍ਹਾ ਲੈਣ ਵਾਲੇ ਖਿਡਾਰੀ ਦਾ ਐਲਾਨ ਕਰੇਗਾ। ਜੇਕਰ ਜਾਧਵ ਸਮੇਂ 'ਤੇ ਫਿੱਟ ਨਾ ਹੋ ਸਕਿਆ ਤਾਂ ਚੋਣਕਰਤਾ 5 ਬਲਦਵੇਂ ਖਿਡਾਰੀਆਂ ਰਿਸ਼ਭ ਪੰਤ, ਅੰਬਾਤੀ ਰਾਇਡੂ, ਅਕਸ਼ਰ ਪਟੇਲ, ਨਵਦੀਪ ਸੈਣੀ ਅਤੇ ਇਸ਼ਾਂਤ ਸ਼ਰਮਾ ਵਿਚੋਂ ਕਿਸੇ ਇਕ ਨੂੰ ਚੁਣ ਸਕਦਾ ਹੈ।