BCCI ਨੇ ਸੁਰੱਖਿਆ ਮੁੱਦਾ ਚੁੱਕਿਆ, ICC ਨੇ ਵੀ ਦਿੱਤਾ ਭਰੋਸਾ

Wednesday, Feb 27, 2019 - 04:30 PM (IST)

ਦੁਬਈ : ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਨੇ ਬੁੱਧਵਾਰ ਨੂੰ ਬੀ. ਸੀ. ਸੀ. ਆਈ. ਨੂੰ ਭਰੋਸਾ ਦਿੱਤਾ ਕਿ ਉਹ ਪੁਲਵਾਮਾ ਅੱਤਵਾਦੀ ਹਮਲੇ ਨੂੰ ਦੇਖਦਿਆਂ ਵਿਸ਼ਵ ਕੱਪ ਦੌਰਾਨ ਭਾਰਤ ਦੀ ਸੁਰੱਖਿਆ ਚਿੰਤਾਵਾਂ ਨੂੰ ਦੂਰ ਕਰਨ ਲਈ ਸਭ ਕੁੱਝ ਕਰੇਗਾ। ਆਈ. ਸੀ. ਸੀ. ਦੇ ਮੁੱਖ ਕਾਰਜਕਾਰੀਆਂ ਦੀ ਕਮੇਟੀ (ਸੀ. ਈ. ਸੀ.) ਦੀ ਬੈਠਕ ਦੇ ਸ਼ੁਰੂ ਵਿਚ ਬੀ. ਸੀ. ਸੀ. ਆਈ. ਦੇ ਸੀ. ਈ. ਓ. ਰਾਹੁਲ ਜੌਹਰੀ ਨੇ 30 ਮਈ ਤੋਂ ਸ਼ੁਰੂ ਹੋ ਰਹੀ ਵੱਕਾਰੀ ਪ੍ਰਤੀਯੋਗਿਤਾ ਦੌਰਾਨ ਆਪਣੇ ਖਿਡਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਪੀ. ਟੀ. ਆਈ. ਨੂੰ ਦੱਸਿਆ, ਬੀ. ਸੀ. ਸੀ. ਆਈ. ਵੱਲੋਂ ਰਾਹੁਲ ਜੌਹਰੀ ਨੇ ਸੀ. ਈ. ਸੀ. ਬੈਠਕ ਵਿਚ ਭਾਰਤੀ ਟੀਮ, ਮੈਚ ਅਧਿਕਾਰੀਆਂ ਅਤੇ ਭਾਰਤੀ ਪ੍ਰਸ਼ੰਸਕਾਂ ਦੀ ਸੁਰੱਖਿਆ ਦਾ ਮੁੱਦਾ ਚੁੱਕਿਆ।

ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਜੌਹਰੀ ਨੇ ਸੀ. ਈ. ਸੀ. ਨੂੰ ਕਿਹਾ ਕਿ ਬੀ. ਸੀ. ਸੀ. ਆਈ. ਨੂੰ ਆਈ. ਸੀ. ਸੀ. ਅਤੇ ਇਗੰਲੈਂਡ ਐਂਡ ਵੇਲਸ ਕ੍ਰਿਕਟ ਬੋਰਡ ਨੇ ਸੁਰੱਖਿਆ ਯੋਜਨਾ ਬਣਾਈ ਹੈ ਤੇ ਉਸ 'ਤੇ ਭਰੋਸਾ ਹੈ। ਅਧਿਕਾਰੀ ਨੇ ਕਿਹਾ, ''ਆਈ. ਸੀ. ਸੀ. ਦੇ ਸੀ. ਈ. ਓ. ਡੇਵਿਡ ਰਿਚਰਡਸਨ ਨੇ ਬੀ. ਸੀ. ਸੀ. ਆਈ. ਨੂੰ ਭਰੋਸਾ ਦਿੱਤਾ ਹੈ ਕਿ ਉਸ ਦੀ ਚਿੰਤਾ ਦੂਰ ਕਰਨ ਲਈ ਆਈ. ਸੀ. ਸੀ. ਹਰ ਸੰਭਵ ਕੋਸ਼ਿਸ਼ ਕਰੇਗੀ। ਸੁਰੱਖਿਆ 'ਤੇ ਚਰਚਾ ਸ਼ੁਰੂਆਤੀ ਏਜੈਂਡੇ ਵਿਚ ਸ਼ਾਮਲ ਨਹੀਂ ਸੀ ਪਰ ਬੀ. ਸੀ. ਸੀ. ਆਈ. ਦੇ ਜੋਰ ਦੇਣ 'ਤੇ ਇਸ ਨੂੰ ਓਪਚਾਰਿਕ ਰੂਪ ਨਾਲ ਬੈਠਕ 'ਚ ਹਿੱਸਾ ਬਣਾਇਆ ਗਿਆ।''


Related News