ਬੰਗਲਾਦੇਸ਼ ਨੇ ਪਾਕਿਸਤਾਨ ਦਾ ਡੇਅ-ਨਾਈਟ ਟੈਸਟ ਕੀਤਾ ਖਾਰਜ਼

Tuesday, Feb 11, 2020 - 10:52 PM (IST)

ਬੰਗਲਾਦੇਸ਼ ਨੇ ਪਾਕਿਸਤਾਨ ਦਾ ਡੇਅ-ਨਾਈਟ ਟੈਸਟ ਕੀਤਾ ਖਾਰਜ਼

ਢਾਕਾ— ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਪਾਕਿਸਤਾਨ 'ਚ ਡੇਅ-ਨਾਈਟ ਟੈਸਟ ਖੇਡਣ ਦਾ ਪ੍ਰਸਤਾਵ ਠੁਕਰਾ (ਖਾਰਜ਼ ਕਰ) ਦਿੱਤਾ ਹੈ। ਬੀ. ਸੀ. ਬੀ. ਨੇ ਮੰਗਲਵਾਰ ਨੂੰ ਕਿਹਾ ਕਿ ਗੁਲਾਬੀ ਗੇਂਦ ਨਾਲ ਡੇਅ-ਨਾਈਟ ਟੈਸਟ ਖੇਡਣ ਦੀ ਉਸਦੀ ਤਿਆਰੀ ਪੂਰੀ ਨਹੀਂ ਹੈ ਇਸ ਲਈ ਉਹ ਪਾਕਿਸਤਾਨ 'ਚ ਡੇਅ-ਨਾਈਟ ਟੈਸਟ ਨਹੀਂ ਖੇਡ ਸਕਦੇ ਹਨ। ਪਾਕਿਸਤਾਨ ਕ੍ਰਿਕਟ ਬੋਰਡ ਨੇ ਬੰਗਲਾਦੇਸ਼ ਨੂੰ ਪੰਜ ਅਪ੍ਰੈਲ ਤੋਂ ਹੋਣ ਵਾਲੇ ਦੂਜੇ ਟੈਸਟ ਨੂੰ ਗੁਲਾਬੀ ਗੇਂਦ ਨਾਲ ਫਲੱਡ ਲਾਈਟਸ 'ਚ ਖੇਡਣ ਦਾ ਪ੍ਰਸਤਾਵ ਦਿੱਤਾ ਸੀ। ਪਾਕਿਸਤਾਨ ਨੇ ਬੰਗਲਾਦੇਸ਼ ਤੋਂ ਪਹਿਲਾ ਟੈਸਟ ਪਾਰੀ ਨਾਲ ਜਿੱਤ ਲਿਆ ਸੀ। ਬੰਗਲਾਦੇਸ਼ ਨੇ ਆਪਣਾ ਪਹਿਲਾ ਡੇਅ-ਨਾਈਟ ਟੈਸਟ ਪਿਛਲੇ ਸਾਲ ਭਾਰਤ ਦੇ ਨਾਲ ਕੋਲਕਾਤਾ ਦੇ ਈਡਨ ਗਾਰਡਨ 'ਚ ਖੇਡਿਆ ਗਿਆ ਸੀ।

PunjabKesari


author

Gurdeep Singh

Content Editor

Related News