ਸੈਮੀਫਾਈਨਲ 'ਚ ਹਾਰੀ ਬਾਲਾਜੀ-ਮਿਨੈਨੀ ਦੀ ਜੋੜੀ

10/26/2018 8:59:53 PM

ਲਿਊਝੂ— ਚੌਥੀ ਸੀਡ ਭਾਰਤ ਦੇ ਐੱਨ. ਸ਼੍ਰੀਰਾਮ ਬਾਲਾਜੀ ਤੇ ਸਾਕੇਤ ਮਿਨੈਨੀ ਦੀ ਜੋੜੀ ਨੂੰ 50 ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਲਿਊਝੂ ਇੰਟਰਨੈਸ਼ਨਲ ਚੈਲੰਜਰ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਸੈਮੀਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।
ਚੀਨ ਦੇ ਗੁਆਂਗਝੁਆਨ ਸ਼ਹਿਰ 'ਚ ਚੱਲ ਰਹੇ ਟੂਰਨਾਮੈਂਟ 'ਚ ਬਾਲਾਜੀ-ਮਿਨੈਨੀ ਨੇ ਭਾਰਤ ਦੇ ਅਰਜੁਨ ਖਾੜੇ ਤੇ ਬੇਲਾਰੂਸ ਦੇ ਯਾਰਸਾਲਾਵ ਸ਼ਾਇਲਾ ਦੀ ਜੋੜੀ ਨੂੰ 7-6, 6-1 ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ ਸੀ ਪਰ ਸੈਮੀਫਾਈਨਲ 'ਚ ਭਾਰਤੀ ਜੋੜੀ ਨੂੰ ਦੂਜਾ ਦਰਜਾ ਪ੍ਰਾਪਤ ਚੀਨ ਦੇ ਮਾਓ ਸ਼ਿਨ ਗੋਂਗ ਤੇ ਜੀ ਝਾਂਗ ਦੀ ਜੋੜੀ ਤੋਂ 68 ਮਿੰਟ 'ਚ 5-7, 6-0, 10-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 
ਗੁਣੇਸ਼ਵਰਨ ਨੇ ਤੀਜੀ ਸੀਡ ਫੇਬਿਆਨੋ ਨੂੰ ਹਰਾਇਆ : ਸੱਤਵਾਂ ਦਰਜਾ ਪ੍ਰਾਪਤ ਭਾਰਤ ਦੇ ਪ੍ਰਜਨੇਸ਼ ਗੁਣੇਸ਼ਵਰਨ ਨੇ ਪਹਿਲਾ ਸੈੱਟ ਹਾਰ ਜਾਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਤੀਜਾ ਦਰਜਾ ਪ੍ਰਾਪਤ ਇਟਲੀ ਦੇ ਥਾਮਸ ਫੇਬਿਆਨੋ ਨੂੰ 6-7, 6-1, 6-3 ਨਾਲ ਹਰਾ ਲਿਊਜੂ ਇੰਟਰਨੈਸ਼ਨਲ ਚੈਲੰਜਰ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ।