ਡੀ. ਆਰ. ਆਈ. ਦੀ ਵੱਡੀ ਕਾਰਵਾਈ: 11.15 ਕਰੋੜ ਦੀ ਹੈਰੋਇਨ ਜ਼ਬਤ, ਦੋ ਸਮੱਗਲਰ ਕਾਬੂ
Monday, Jan 12, 2026 - 10:04 AM (IST)
ਲੁਧਿਆਣਾ (ਸੇਠੀ) : ਡਾਇਰੈਕਟੋਰੇਟ ਆਫ਼ ਰੈਵੀਿਨਊ ਇੰਟੈਲੀਜੈਂਸ (ਡੀ.ਆਰ.ਆਈ) ਦੀ ਲੁਧਿਆਣਾ ਜ਼ੋਨਡਲ ਯੂਨਿਟ ਨੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਖਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਇਕ ਖੂਫੀਆ-ਅਧਾਿਰਤ, ਯੋਜਨਾਬੱਧ ਅਪਰੇਸ਼ਨ ’ਚ 5.58 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸਦੀ ਅੰਤਰਰਾਸ਼ਟਰੀ ਨਜਾਇਜ਼ ਬਾਜ਼ਾਰ ’ਚ ਅਨੁਮਾਨਿਤ ਕੀਮਤ ਲਗਭਗ 11.15 ਕਰੋੜ ਦੱਸੀ ਜਾ ਰਹੀ ਹੈ। ਇਸ ਮਾਮਲੇ ’ਚ ਡੀ.ਆਰ.ਆਈ. ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲੇ ’ਚ ਅੱਗੇ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗੀ ਅਧਿਕਾਰੀਆਂ ਨੂੰ ਪੁਖਤਾ ਸਬੂਤ ਮਿਲੇ ਸਨ ਕਿ ਸੀਮਾ ਦੇ ਨਾਲ ਲਗਦੇ ਜਿਲਿਆਂ ਚੋਂ ਇਕ ਵਿਸ਼ੇਸ ਵਾਹਨ ਰਾਹੀਂ ਭਾਰੀ ਮਾਤਰਾ ’ਚ ਨਸ਼ੀਲਾ ਪਦਾਰਥ ਲੁਧਿਆਣਾ ਲਿਆਂਦਾ ਜਾ ਰਿਹਾ ਹੈ। ਸੂਚਨਾ ਦੇ ਆਧਾਰ ’ਤੇ ਟੀਮ ਨੇ ਫਿਰੋਜ਼ਪੁਰ-ਲੁਧਿਆਣਾ ਹਾਈਵੇ ’ਤੇ ਸ਼ਹਿਰ ਦੇ ਬਾਹਰੀ ਇਲਾਕੇ ’ਚ ਸਖ਼ਤ ਨਿਗਰਾਨੀ ਸ਼ੁਰੂ ਕੀਤੀ । ਜਿਸਦੇ ਤਹਿਤ 10 ਜਨਵਰੀ ਨੂੰ ਸ਼ਾਮ ਲਗਭਗ 5:15 ਵਜੇ ਸ਼ੱਕੀ ਵਾਹਨ ਦੀ ਪਛਾਣ ਕਰਕੇ ਉਸਨੂੰ ਰੋਕਿਆ ਗਿਆ।
ਇਹ ਵੀ ਪੜ੍ਹੋ : ਲੁਧਿਆਣਾ 'ਚ 2 ਸਕੀਆਂ ਭੈਣਾਂ ਲਾਪਤਾ! ਪਰਿਵਾਰ ਨੂੰ ਕਿਡਨੈਪਿੰਗ ਦਾ ਸ਼ੱਕ
ਉਨਾਂ ਨੇ ਦੱਸਿਆ ਕਿ ਵਾਹਨ ਦੀ ਡੂੰਘਾਈ ਨਾਲ ਤਲਾਸ਼ੀ ਦੌਰਾਨ ਡਿੱਕੀ ’ਚ ਰਖੇ ਦੋ ਵੱਡੇ ਸਪੀਕਰਾਂ ਦੇ ਅੰਦਰ ਵਿਸ਼ੇਸ ਤੌਰ ’ਤੇ ਬਣਾਏ ਗਏ ਗੁਪਤ ਖਾਣਿਆ ’ਚ ਸਫੇਦ ਕੱਪੜੇ ’ਚ ਲਿਪਟੇ 10 ਪਾਰਦਰਸ਼ੀ ਪੈਕੇਟ ਬਰਾਮਦ ਕੀਤੇ ਗਏ। ਇਹ ਪੈਕੇਟ ਪਹਿਲਾਂ ਜੁੱਤੇ ਰੱਖਣ ਵਾਲੇ ਦੋ ਬੈਗਾਂ ’ਚ ਛੁਪਾਏ ਗਏ ਸਨ, ਜਿਸ ਨਾਲ ਸਮੱਗਲਰਾਂ ਦੀ ਯੋਜਨਾਬੱਧ ਅਤੇ ਤਕਨੀਕੀ ਤੌਰ ’ਤੇ ਉਨਤ ਸਮੱਗਲਿੰਗ ਵਿਧੀ ਦਾ ਖੁਲਾਸਾ ਹੁੰਦਾ ਹੈ। ਮੌਕੇ ’ਤੇ ਕੀਤੇ ਗਏ ਫੀਲਡ ਟੈਸਟ ’ਚ ਬਰਾਮਦ ਪਦਾਰਥ ਹੈਰੋਇਨ ਪਾਈ ਗਈ। ਅਧਿਕਾਰੀਆਂ ਨਾਲ ਮਿਲੀ ਜਾਣਕਾਰੀ ਅਨੁਸਾਰ ਬਰਾਮਦ ਹੈਰੋਇਨ ਦਾ ਕੁੱਲ ਵਜ਼ਨ 5.58 ਕਿਲੋਗ੍ਰਾਮ ਪਾਇਆ ਗਿਆ। ਡੀ.ਆਰ.ਆਈ. ਨੇ ਨਸ਼ੀਲੇ ਪਦਾਰਥ ਦੇ ਨਾਲ-ਨਾਲ ਸਮੱਗਲਿੰਗ ’ਚ ਵਰਤੇ ਗਏ ਵਾਹਨ ਨੂੰ ਵੀ ਨਾਰਕੋਟਿਕ ਡਰੱਗ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐਨ.ਡੀ.ਪੀ.ਐਸ.) ਐਕਟ, 1985 ਦੇ ਤਹਿਤ ਜ਼ਬਤ ਕਰ ਲਿਆ ਹੈ। ਵਾਹਨ ’ਚ ਸਵਾਰ ਅਤੇ ਹੈਰੋਇਨ ਦੀ ਸਮੱਗਲਿੰਗ ’ਚ ਸ਼ਾਮਿਲ ਪਾਏ ਗਏ ਦੋ ਵਿਅਕਤੀ ਨੂੰ 11 ਜਨਵਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਡੀ.ਆਰ.ਆਈ. ਅਧਿਕਾਰੀਆਂ ਅਨੁਸਾਰ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਅਤੇ ਸਮੱਗਲਿੰਗ ਦੇ ਨੈਟਵਰਕ ਨਾਲ ਜੁੜੇ ਹੋਰ ਲਿੰਕ ਵੀ ਖੰਗਾਲੇ ਜਾ ਰਹੇ ਹਨ। ਇਹ ਕਾਰਵਾਈ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ’ਤੇ ਲਗਾਮ ਲਗਾੳੁਣ ਅਤੇ ਸਮਾਜ ਨੂੂੰ ਇਸ ਬੁਰੇ ਪ੍ਰਭਾਵਾਂ ਤੋਂ ਬਚਣ ਲਈ ਡੀ.ਆਰ.ਆਈ. ਦੀ ਸਰਗਰਮੀ ਅਤੇ ਸਖ਼ਤ ਰੁਖ ਨੂੰ ਦਰਸਾਉਂਦੀ ਹੈ।
