ਪੰਚਕੂਲਾ ''ਚ 24 ਨਵੰਬਰ ਤੋਂ ਸ਼ੁਰੂ ਹੋਵੇਗੀ ਮਾਸਟਰ ਬੈਡਮਿੰਟਨ ਲੀਗ

09/12/2017 9:24:50 PM

ਚੰਡੀਗੜ੍ਹ— ਤਜਰਬੇਕਾਰ ਕੋਚ ਅਤੇ ਸਾਬਕਾ ਕੌਮਾਂਤਰੀ ਖਿਡਾਰੀ ਪੰਚਕੂਲਾ 'ਚ 24 ਤੋਂ 26 ਨਵੰਬਰ ਦੇ ਵਿਚ ਹੋਣ ਵਾਲੇ ਪਹਿਲੇ ਮਾਸਟਰਸ  ਬੈਡਮਿੰਟਨ ਲੀਗ (ਐੱਮ.ਬੀ.ਐੱਲ.) 'ਚ ਹਿੱਸਾ ਲੈਣਗੇ। ਪ੍ਰਬੰਧਕੀ ਕਮੇਟੀ ਦੇ ਸਕੱਤਰ ਵਿਨੈ ਭੱਲਾ ਨੇ ਮੰਗਲਵਾਰ ਇੱਥੇ ਇਸ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤੀ ਬੈਡਮਿੰਟਨ ਸੰਘ ਅਤੇ ਹਰਿਆਣਾ ਬੈਡਮਿੰਟਨ ਸੰਘ ਦੇ ਅੰਤਰਗਤ ਇਸ ਲੀਗ ਦਾ ਆਯੋਜਨ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਲੀਗ ਆਯੋਜਿਤ ਕਰਨ ਦਾ ਮਕਸਦ ਤਜਰਬੇਕਾਰ ਕੋਚਾਂ ਅਤੇ ਖਿਡਾਰੀਆਂ ਨੂੰ ਪਲੇਟਫਾਰਮ ਪ੍ਰਦਾਨ ਕਰਨਾ ਹੈ। ਕਈ ਸੀਨੀਅਰ ਖਿਡਾਰੀਆਂ ਦੇ ਕਰੀਅਰ ਖਤਮ ਹੋਣ ਤੋਂ ਬਾਅਦ ਅਣਗੌਲਿਆ ਕਰ ਦਿੱਤਾ ਜਾਂਦਾ ਹੈ। ਮਹਿਲਾਵਾਂ ਦੇ ਵਰਗ 'ਚ 30 ਸਾਲ ਤੋਂ ਜ਼ਿਆਦਾਂ ਅਤੇ ਪੁਰਸ਼ਾਂ ਦੇ ਵਰਗ 'ਚ 35 ਸਾਲ ਤੋਂ ਜ਼ਿਆਦਾਂ ਉਮਰ ਦੇ ਕੋਚ ਤੇ ਕੌਮਾਂਤਰੀ ਖਿਡਾਰੀ ਰਾਊਂਡ ਰੋਬਿਨ ਆਧਾਰ 'ਤੇ ਹੋਣ ਵਾਲੀ ਇਸ ਲੀਗ 'ਚ ਹਿੱਸਾ ਲੈਣਗੇ।


Related News