Kashmir Breaking News : ਮੁੱਠਭੇੜ ਦੇ 24 ਘੰਟਿਆਂ ਬਾਅਦ ਕੁਲਗਾਮ ''ਚ ਮੁੜ ਗੋਲੀਬਾਰੀ ਸ਼ੁਰੂ

Wednesday, May 08, 2024 - 08:37 PM (IST)

Kashmir Breaking News : ਮੁੱਠਭੇੜ ਦੇ 24 ਘੰਟਿਆਂ ਬਾਅਦ ਕੁਲਗਾਮ ''ਚ ਮੁੜ ਗੋਲੀਬਾਰੀ ਸ਼ੁਰੂ

ਕੁਲਗਾਮ (ਮੀਰ ਆਫਤਾਬ) : ਕਰੀਬ 24 ਘੰਟਿਆਂ ਦੀ ਸ਼ਾਂਤੀ ਤੋਂ ਬਾਅਦ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲੇ ਦੇ ਰੇਦਵਾਨੀ ਇਲਾਕੇ 'ਚ ਮੁੱਠਭੇੜ ਵਾਲੀ ਥਾਂ 'ਤੇ ਬੁੱਧਵਾਰ ਨੂੰ ਫਿਰ ਤੋਂ ਗੋਲੀਬਾਰੀ ਸ਼ੁਰੂ ਹੋ ਗਈ ਹੈ। ਜਾਣਕਾਰੀ ਦਿੰਦੇ ਹੋਏ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਮਲਬਾ ਹਟਾਇਆ ਜਾ ਰਿਹਾ ਸੀ ਤਾਂ ਇਕ ਲੁਕੇ ਹੋਏ ਅੱਤਵਾਦੀ ਵਲੋਂ ਬਲਾਂ 'ਤੇ ਗੋਲੀਬਾਰੀ ਕਰਨ ਤੋਂ ਬਾਅਦ ਤਾਜ਼ਾ ਗੋਲੀਬਾਰੀ ਸ਼ੁਰੂ ਹੋ ਗਈ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਸ਼ੋਪੀਆਂ 'ਚ ਹਥਿਆਰਾਂ ਨਾਲ 2 ਲੋਕ ਗ੍ਰਿਫ਼ਤਾਰ

ਉਨ੍ਹਾਂ ਕਿਹਾ ਕਿ ਗੋਲੀਬਾਰੀ ਜਾਰੀ ਹੈ ਅਤੇ ਹੋਰ ਜਾਣਕਾਰੀ ਬਾਅਦ ਵਿੱਚ ਸਾਂਝੀ ਕੀਤੀ ਜਾਵੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਇਸੇ ਮੁਕਾਬਲੇ 'ਚ ਕਮਾਂਡਰ ਬਾਸਿਤ ਡਾਰ ਸਮੇਤ ਟੀਆਰਐਫ ਦੇ ਦੋ ਅੱਤਵਾਦੀ ਮਾਰੇ ਗਏ ਸਨ, ਜਿਸ ਦੇ ਸਿਰ 'ਤੇ 10 ਲੱਖ ਰੁਪਏ ਦਾ ਇਨਾਮ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News