ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਜਲੰਧਰ ਸਥਿਤ ਦਫ਼ਤਰ ''ਚ ਹੋਈ ਚੋਰੀ

Saturday, May 04, 2024 - 06:57 PM (IST)

ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਜਲੰਧਰ ਸਥਿਤ ਦਫ਼ਤਰ ''ਚ ਹੋਈ ਚੋਰੀ

ਜਲੰਧਰ (ਸੋਨੂੰ)- ਪਾਲੀਵੁੱਡ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਦਫ਼ਤਰ 'ਚ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੇਰ ਰਾਤ ਕਾਲੀ ਐਕਟਿਵਾ 'ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਨੇ ਦਫ਼ਤਰ ਦੇ ਤਾਲੇ ਤੋੜ ਕੇ ਅੰਦਰੋਂ ਲਾਕਰ ਅਤੇ ਇਨਵਰਟਰ ਚੋਰੀ ਕਰ ਲਿਆ ਅਤੇ ਫਰਾਰ ਹੋ ਗਏ। ਚੋਰੀ ਕਰਨ ਆਏ ਮੁਲਜ਼ਮ ਗਲੀ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿੱਚ ਕੈਦ ਹੋ ਗਏ ਹਨ। ਚੋਰਾਂ ਨੇ ਦਫ਼ਤਰ ਵਿੱਚ ਲੱਗੇ ਕੈਮਰੇ ਨੂੰ ਤੋੜ ਦਿੱਤਾ। ਚੋਰੀ ਦੀ ਸ਼ਿਕਾਇਤ ਥਾਣਾ 6 ਦੀ ਪੁਲਸ ਨੂੰ ਦੇ ਦਿੱਤੀ ਗਈ ਹੈ। ਇਸ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਦਫ਼ਤਰ ਵਿਚ ਕੰਮ ਕਰਨ ਵਾਲਾ ਮਨੀ ਨਾਂ ਦਾ ਨੌਜਵਾਨ ਸਵੇਰੇ ਦਫ਼ਤਰ ਪਹੁੰਚਿਆ। 

PunjabKesari

ਇਹ ਵੀ ਪੜ੍ਹੋ- ਹਸ਼ਿਆਰਪੁਰ ਕੇਂਦਰੀ ਜੇਲ੍ਹ 'ਚ ਕੈਦੀ ਨੇ ਕੀਤੀ ਖ਼ੁਦਕੁਸ਼ੀ, ਬਾਥਰੂਮ 'ਚ ਇਸ ਹਾਲ 'ਚ ਲਾਸ਼ ਵੇਖ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

ਦਫ਼ਤਰ ਵਿੱਚ ਕੰਮ ਕਰਦੇ ਮਨੀ ਨੇ ਦੱਸਿਆ ਕਿ ਉਹ ਸ਼ਨੀਵਾਰ ਸਵੇਰੇ 9 ਵਜੇ ਦੇ ਕਰੀਬ ਦਫ਼ਤਰ ਆਇਆ ਸੀ। ਫਿਰ ਉਸ ਨੇ ਵੇਖਿਆ ਕਿ ਦਫ਼ਤਰ ਦਾ ਦਰਵਾਜ਼ਾ ਪਹਿਲਾਂ ਹੀ ਖੁੱਲ੍ਹਾ ਸੀ। ਤਾਲਾ ਟੁੱਟ ਕੇ ਹੇਠਾਂ ਡਿੱਗ ਪਿਆ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਅੰਦਰ ਗਿਆ ਤਾਂ ਵੇਖਿਆ ਕਿ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ ਅਤੇ ਅੰਦਰੋਂ ਮਾਸਟਰ ਸਲੀਮ ਦਾ ਲਾਕਰ ਅਤੇ ਇਨਵਰਟਰ ਗਾਇਬ ਸੀ। ਇਸ ਤੋਂ ਬਾਅਦ ਉਸ ਨੇ ਮਾਸਟਰ ਸਲੀਮ ਅਤੇ ਉਸ ਦੇ ਸਾਥੀਆਂ ਨੂੰ ਚੋਰੀ ਦੀ ਸੂਚਨਾ ਦਿੱਤੀ।

PunjabKesari

PunjabKesari
ਇਹ ਵੀ ਪੜ੍ਹੋ- ਸਾਵਧਾਨ! ਜਲੰਧਰ 'ਚ ਬਾਬੇ ਦਾ ਰੂਪ ਧਾਰਨ ਕਰ ਘੁੰਮ ਰਹੇ ਨੌਸਰਬਾਜ਼, ਪਤੀ-ਪਤਨੀ ਨਾਲ ਵਾਪਰੀ ਘਟਨਾ ਜਾਣ ਹੋਵੋਗੇ ਹੈਰਾਨ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News