ਧੋਨੀ ਵੱਲੋਂ ਪੰਜ ਸਾਲ ਨਜ਼ਰਅੰਦਾਜ਼ ਹੋਣ ਮਗਰੋਂ ਇਸ ਖਿਡਾਰੀ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਕੀਤਾ ਖੁਦ ਨੂੰ ਸਾਬਤ

Thursday, Oct 10, 2019 - 05:20 PM (IST)

ਧੋਨੀ ਵੱਲੋਂ ਪੰਜ ਸਾਲ ਨਜ਼ਰਅੰਦਾਜ਼ ਹੋਣ ਮਗਰੋਂ ਇਸ ਖਿਡਾਰੀ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਕੀਤਾ ਖੁਦ ਨੂੰ ਸਾਬਤ

ਸਪੋਰਟਸ ਡੈਸਕ— ਬਾਬਾ ਅਪਰਾਜਿਤ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ਤੇ ਤਾਮਿਲਨਾਡੂ ਨੇ ਰੇਲਵੇ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਵਿਜੇ ਹਜ਼ਾਰੇ ਟਰਾਫੀ ਕ੍ਰਿਕਟ ਟੂਰਨਾਮੈਂਟ ਦੇ ਗਰੁੱਪ ਸੀ 'ਚ ਲਗਾਤਾਰ ਸਤਵੀਂ ਜਿੱਤ ਦਰਜ ਕੀਤੀ। ਅਪਰਾਜਿਤ ਨੇ 124 ਗੇਂਦ 'ਚ 7 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 111 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਉਨ੍ਹਾਂ ਨੇ 30 ਦੌੜਾਂ ਦੇ ਕੇ ਚਾਰ ਵਿਕਟ ਝਟਕਾਏ। ਰੇਲਵੇ ਦੇ 50 ਓਵਰਾਂ 'ਚ 9 ਵਿਕਟ 'ਤੇ 200 ਦੌੜਾਂ ਦੇ ਜਵਾਬ 'ਚ ਤਾਮਿਲਨਾਡੂ ਨੇ ਟੀਚਾ 44.1 ਓਵਰ 'ਚ ਹਾਸਲ ਕਰ ਲਿਆ। ਤਾਮਿਲਨਾਡੂ ਦੇ 7 ਜਿੱਤ ਦੇ ਨਾਲ ਹੀ 28 ਅੰਕ ਹਨ ਅਤੇ ਨਾਕਆਊਟ ਪੜਾਅ 'ਚ ਉਸ ਦਾ ਪ੍ਰਵੇਸ਼ ਤੈਅ ਹੈ।

ਪਹਿਲਾਂ ਬਾਬਾ ਨੇ ਫਿਰਕੀ 'ਚ ਵਿਰੋਧੀਆਂ ਨੂੰ ਉਲਝਾਇਆ
PunjabKesari
ਰੇਲਵੇ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮਨੀਸ਼ ਰਾਵ (55) ਅਤੇ ਪ੍ਰਥਮ ਸਿੰਘ (43) ਦੀਆਂ ਪਾਰੀਆਂ ਦੇ ਬੂਤੇ 9 ਵਿਕਟਾਂ 'ਤੇ 200 ਦੌੜਾਂ ਬਣਾਈਆਂ। ਇਨ੍ਹਾਂ ਦੋਹਾਂ ਬੱਲੇਬਾਜ਼ਾਂ ਦੇ ਇਲਾਵਾ ਬਾਕੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕੇ। ਇਨ੍ਹਾਂ ਨੇ ਦੂਜੇ ਵਿਕਟ ਲਈ 50 ਦੌੜਾਂ ਜੋੜੀਆਂ। ਮੁਰੂਗਨ ਅਸ਼ਵਿਨ ਨੇ ਇਸ ਜੋੜੀ ਨੂੰ ਤੋੜਿਆ। ਇਸ ਤੋਂ ਬਾਅਦ ਬਾਬਾ ਅਪਰਾਜਿਤ ਦੀ ਫਿਰਕੀ ਨੇ ਜਾਦੂ ਦਿਖਾਇਆ ਅਤੇ ਰੇਲਵੇ ਦੇ ਬੱਲੇਬਾਜ਼ ਉਨ੍ਹਾਂ ਦੇ ਸਾਹਮਣੇ ਭੰਬਲਭੂਸੇ 'ਚ ਪੈ ਗਏ। ਇਕ ਸਮੇਂ ਰੇਲਵੇ ਦਾ ਸਕੋਰ 34.5 ਓਵਰ 'ਚ 138 ਦੌੜਾਂ 'ਤੇ 2 ਵਿਕਟ ਸੀ ਪਰ ਅਗਲੇ  11.4 ਓਵਰ 'ਚ 8 ਵਿਕਟ 62 ਦੌੜਾਂ 'ਤੇ ਡਿੱਗ ਗਏ। ਟੀਮ ਪੂਰੇ ਓਵਰ ਵੀ ਨਹੀਂ ਖੇਡ ਸਕੀ।

ਬਾਬਾ ਨੇ ਸ਼ੰਕਰ ਨਾਲ ਮਿਲ ਕੇ ਖੇਡੀ ਮੈਚ ਵਿਨਿੰਗ ਪਾਰੀ
PunjabKesari
ਇਸ ਦੇ ਜਵਾਬ 'ਚ ਤਾਮਿਲਨਾਡੂ ਦੀ ਸ਼ੁਰੂਆਤ ਵੀ ਖਰਾਬ ਰਹੀ ਅਤੇ 12 ਦੌੜਾਂ 'ਤੇ ਮੁਰਲੀ ਵਿਜੇ (6) ਅਤੇ ਅਭਿਨਵ ਮੁਕੁੰਦ (11)ਪਵੇਲੀਅਨ ਪਰਤ ਗਏ। ਪਰ ਬਾਬਾ ਅਪਰਾਜਿਤ ਨੇ ਹਰਫਨਮੌਲਾ ਵਿਜੇ ਸ਼ੰਕਰ (72) ਦੇ ਨਾਲ ਤੀਜੇ ਵਿਕਟ ਲਈ 186 ਦੌੜਾਂ ਜੋੜੀਆਂ। ਵਿਜੇ ਸ਼ੰਕਰ ਨੇ ਅਪਰਾਜਿਤ ਦਾ ਚੰਗੀ ਤਰ੍ਹਾਂ ਸਾਥ ਦਿੱਤਾ ਅਤੇ ਅਰਧ ਸੈਂਕੜਾ ਬਣਾਇਆ। ਉਨ੍ਹਾਂ ਨੇ ਆਪਣੀ ਪਾਰੀ 'ਚ 113 ਗੇਂਦਾਂ ਦਾ ਸਾਹਮਣਾ ਕੀਤਾ ਅਤੇ 3 ਚੌਕੇ ਅਤੇ ਇਕ ਛੱਕਾ ਲਾਇਆ।

ਅੰਡਰ-19 ਵਰਲਡ ਕੱਪ ਜਿੱਤਿਆ
PunjabKesari
2012 'ਚ ਅੰਡਰ 19 ਵਰਲਡ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਦੇ ਮੈਂਬਰ ਰਹੇ ਬਾਬਾ ਅਪਰਾਜਿਤ ਨੇ ਵਿਜੇ ਹਜ਼ਾਰੇ ਟਰਾਫੀ 'ਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਉਹ ਦੌੜਾਂ ਬਣਾਉਣ 'ਚ ਸਭ ਤੋਂ ਅੱਗੇ ਹਨ। ਉਨ੍ਹਾਂ ਨੇ 7 ਮੈਚਾਂ 'ਚ 109.75 ਦੀ ਔਸਤ ਨਾਲ 439 ਦੌੜਾਂ ਬਣਾਈਆਂ ਸਨ। ਉਹ 4 ਅਰਧ ਸੈਂਕੜੇ ਅਤੇ 1 ਸੈਂਕੜਾ ਬਣਾ ਚੁੱਕੇ ਹਨ।

5 ਸਾਲ ਤਕ IPL 'ਚ ਬੈਂਚ 'ਤੇ ਰਹੇ ਬੈਠੇ
PunjabKesari
ਉਹ ਆਈ. ਪੀ. ਐੱਲ. 'ਚ ਚੇਨਈ ਸੁਪਰਕਿੰਗਜ਼ ਦੇ ਮੈਂਬਰ ਰਹੇ ਹਾਲਾਂਕਿ ਉਨ੍ਹਾਂ ਨੂੰ ਖੇਡਣ ਦਾ ਮੌਕਾ ਨਹੀਂ ਮਿਲਿਆ। 2018 ਦੀ ਨੀਲਾਮੀ 'ਚ ਉਨ੍ਹਾਂ ਨੂੰ ਕਿਸੇ ਨੇ ਨਹੀਂ ਖਰੀਦਿਆ ਸੀ। ਉਹ 5 ਸਾਲ ਤਕ ਐੱਮ. ਐੱਸ. ਧੋਨੀ ਦੀ ਕਪਤਾਨੀ ਵਾਲੀ ਆਈ.ਪੀ.ਐੱਲ. ਟੀਮਾਂ (ਚੇਨਈ ਅਤੇ ਰਾਈਜ਼ਿੰਗ ਪੁਣੇ ਸੁਪਰਜਾਇੰਟਸ) ਦੇ ਨਾਲ ਰਹੇ ਪਰ ਖੇਡਣ ਦਾ ਮੌਕਾ ਨਹੀਂ ਮਿਲਿਆ।


author

Tarsem Singh

Content Editor

Related News