ਪੈਰਾ ਵਿਸ਼ਵ ਕੱਪ ''ਚ ਅਵਨੀ ਨੇ ਵਰਲਡ ਰਿਕਾਰਡ ਦੇ ਨਾਲ ਜਿੱਤਿਆ ਸੋਨ ਤਮਗ਼ਾ
Wednesday, Jun 08, 2022 - 11:30 AM (IST)

ਨਵੀਂ ਦਿੱਲੀ- ਟੋਕੀਓ ਪੈਰਾਲੰਪਿਕ ਚੈਂਪੀਅਨ ਅਵਨੀ ਲੇਖਰਾ ਨੇ ਮੰਗਲਵਾਰ ਨੂੰ ਫਰਾਂਸ ਦੇ ਚੇਟੀਆਰੋ ਵਿਚ ਪੈਰਾ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਮਹਿਲਾ 10 ਮੀਟਰ ਏਅਰ ਰਾਈਫਲ ਸਟੈਂਡਿੰਗ ਐੱਸਐੱਚ1 ਮੁਕਾਬਲੇ ਵਿਚ 250.6 ਅੰਕਾਂ ਨਾਲ ਵਿਸ਼ਵ ਰਿਕਾਰਡ ਦੇ ਨਾਲ ਸੋਨ ਤਮਗਾ ਜਿੱਤਿਆ। ਅਵਨੀ ਨੇ 249.6 ਦੇ ਆਪਣੇ ਹੀ ਵਿਸ਼ਵ ਰਿਕਾਰਡ ਨੂੰ ਤੋੜ ਕੇ 2024 ਪੈਰਿਸ ਪੈਰਾਲੰਪਿਕ ਖੇਡਾਂ ਲਈ ਕੁਆਲੀਫਾਈ ਕੀਤਾ।
ਇਹ ਵੀ ਪੜ੍ਹੋ : ਰਣਜੀ ਟਰਾਫੀ : ਸੁਵੇਦ ਦਾ ਧਮਾਕੇਦਾਰ ਡੈਬਿਊ, ਦੋਹਰਾ ਸੈਂਕੜਾ ਠੋਕ ਕੇ ਰਿਕਾਰਡ ਬੁੱਕ 'ਚ ਦਰਜ ਕਰਾਇਆ ਨਾਂ
ਪੋਲੈਂਡ ਦੀ ਏਮੀਲੀਆ ਬਾਬਸਕਾ ਨੇ 247.6 ਅੰਕਾਂ ਨਾਲ ਚਾਂਦੀ ਦਾ ਤਮਗ਼ਾ ਜਿੱਤਿਆ ਜਦਕਿ ਕਾਂਸੀ ਦਾ ਤਮਗ਼ਾ ਸਵੀਡਨ ਦੀ ਅਨਾ ਨਾਰਮਨ ਦੇ ਨਾਂ ਰਿਹਾ ਜਿਨ੍ਹਾਂ ਨੇ 225.6 ਅੰਕ ਹਾਸਲ ਕੀਤੇ। ਅਵਨੀ ਇਸ ਤੋਂ ਪਹਿਲਾਂ ਟੂਰਨਾਮੈਂਟ ਤੋਂ ਬਾਹਰ ਹੋਣ ਦੇ ਕੰਢੇ ਸੀ ਕਿਉਂਕਿ ਉਨ੍ਹਾਂ ਦੀ ਕੋਚ ਤੇ ਸਹਾਇਕ ਨੂੰ ਸ਼ੁਰੂਆਤ ਵਿਚ ਵੀਜ਼ਾ ਨਹੀਂ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਸਾਬਕਾ ਕ੍ਰਿਕਟਰ ਨਮਨ ਓਝਾ ਦੇ ਪਿਤਾ ਗ੍ਰਿਫ਼ਤਾਰ, ਇਸ ਮਾਮਲੇ 'ਚ 8 ਸਾਲ ਤੋਂ ਸਨ ਫਰਾਰ
ਭਾਰਤੀ ਖੇਡ ਮੰਤਰਾਲੇ ਦੇ ਦਖ਼ਲ ਤੋਂ ਬਾਅਦ ਹਾਲਾਂਕਿ ਇਹ ਮਾਮਲਾ ਸੁਲਝਾ ਲਿਆ ਗਿਆ ਸੀ। ਅਵਨੀ ਨੇ ਪਿਛਲੇ ਸਾਲ ਅਗਸਤ ਵਿਚ ਟੋਕੀਓ ਪੈਰਾਲੰਪਿਕ ਵਿਚ ਐੱਸਐੱਚ1 ਵਰਗ ਵਿਚ 10 ਮੀਟਰ ਏਅਰ ਰਾਈਫਲ ਸਟੈਂਡਿੰਗ ਮੁਕਾਬਲੇ ਦਾ ਸੋਨ ਤਮਗ਼ਾ ਜਿੱਤਿਆ ਸੀ। ਉਨ੍ਹਾਂ ਨੇ ਮਹਿਲਾ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਐੱਸਐੱਚ1 ਮੁਕਾਬਲੇ ਵਿਚ ਵੀ ਕਾਂਸੀ ਦਾ ਤਮਗ਼ਾ ਜਿੱਤਿਆ ਤੇ ਪੈਰਾਲੰਪਿਕ ਵਿਚ ਇਕ ਤੋਂ ਵੱਧ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।