ਆਸਟਰੇਲੀਆ ਓਪਨ : ਸਾਨੀਆ ਮਿਕਸਡ ਡਬਲ ''ਚੋਂ ਹਟੀ
Thursday, Jan 23, 2020 - 01:01 AM (IST)

ਨਵੀਂ ਦਿੱਲੀ— ਭਾਰਤ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਆਪਣੀ ਅੱਡੀ ਨੂੰ ਜ਼ਿਆਦਾ ਦਬਾਅ ਤੋਂ ਬਚਾਉਣ ਲਈ ਆਸਟਰੇਲੀਆ ਓਪਨ ਦੇ ਮਿਕਸਡ ਡਬਲ ਮੁਕਾਬਲੇ 'ਚੋਂ ਹਟ ਗਈ ਹੈ ਪਰ ਮਹਿਲਾ ਡਬਲ ਵਿਚ ਯੁਕ੍ਰੇਨ ਦੀ ਆਪਣੀ ਜੋੜੀਦਾਰ ਨਾਦੀਆ ਕਿਚੇਨੋਕ ਨਾਲ ਹਿੱਸਾ ਲਵੇਗੀ। ਸਾਨੀਆ ਨੇ ਰੋਹਨ ਬੋਪੰਨਾ ਨਾਲ ਮਿਕਸਡ ਡਬਲ ਵਿਚ ਹਿੱਸਾ ਲੈਣਾ ਸੀ ਪਰ ਉਸ ਨੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਵਿਚ ਸਿਰਫ ਇਕ ਮੁਕਾਬਲੇ ਵਿਚ ਖੇਡਣ ਦਾ ਫੈਸਲਾ ਕੀਤਾ। ਬੇਟੇ ਨੂੰ ਜਨਮ ਦੇ ਕਾਰਨ 2 ਸਾਲ ਦੀ ਬ੍ਰੇਕ ਤੋਂ ਬਾਅਦ ਵਾਪਸੀ ਕਰ ਰਹੀ ਸਾਨੀਆ ਨੇ ਕਿਚੇਨੋਸ ਦੇ ਨਾਲ ਮਿਲ ਕੇ ਹੋਬਾਰਟ ਇੰਟਰਨੈਸ਼ਨਲ ਦਾ ਖਿਤਾਬ ਜਿੱਤਿਆ ਸੀ। ਹੋਬਾਰਟ ਇੰਟਰਨੈਸ਼ਨਲ ਤੋਂ ਪਹਿਲਾਂ ਟ੍ਰੇਨਿੰਗ ਦੇ ਦੌਰਾਨ ਉਸਦੀਆਂ ਮਾਸਪੇਸ਼ੀਆਂ 'ਚ ਖਿਚਾਅ ਆ ਗਿਆ ਸੀ ਤੇ ਪਿਛਲੇ ਹਫਤੇ ਖਿਤਾਬੀ ਜਿੱਤ ਦੇ ਦੌਰਾਨ ਤੰਗ ਮਹਿਸੂਸ ਕੀਤਾ।