ਆਸਟ੍ਰੇਲੀਆ ਨੇ ਗੋਲ ਰਹਿਤ ਡਰਾਅ ਖੇਡ ਕੇ ਨਾਕਆਊਟ ’ਚ ਜਗ੍ਹਾ ਬਣਾਈ, ਪੈਰਾਗਵੇ ਦੇ ਵੀ ਅੱਗੇ ਵਧਣ ਦੀ ਉਮੀਦ
Saturday, Jun 27, 2026 - 04:02 PM (IST)
ਸਪੋਰਟਸ ਡੈਸਕ- ਆਸਟ੍ਰੇਲੀਆ ਨੇ ਇੱਥੇ ਪੈਰਾਗਵੇ ਨਾਲ ਗੋਲ ਰਹਿਤ ਡਰਾਅ ਖੇਡ ਕੇ ਫੁੱਟਬਾਲ ਵਿਸ਼ਵ ਕੱਪ ਦੇ ਨਾਕਆਊਟ ’ਚ ਜਗ੍ਹਾ ਪੱਕੀ ਕੀਤੀ। ਪੈਰਾਗਵੇ ਲਈ ਵੀ ਅੱਗੇ ਵਧਣ ਦੀ ਉਮੀਦ ਵਧ ਗਈ ਹੈ। ਟੂਰਨਾਮੈਂਟ ’ਚ ਹੁਣ 48 ਟੀਮਾਂ ਹਨ ਤੇ ਗਰੁੱਪ ਪੜਾਅ ’ਚ ਤੀਜੇ ਸਥਾਨ ’ਤੇ ਰਹਿਣ ਵਾਲੀਆਂ 12 ’ਚੋਂ 8 ਟੀਮਾਂ ਵੀ ਨਾਕਆਊਟ ਰਾਊਂਡ ’ਚ ਜਗ੍ਹਾ ਬਣਾਉਣਗੀਆਂ। ਇਸੇ ਵਜ੍ਹਾ ਕਰਕੇ ਗਰੁੱਪ-ਡੀ ਦੇ ਆਪਣੇ ਆਖਰੀ ਮੈਚ ’ਚ ਦੋਵਾਂ ਟੀਮਾਂ ਨੇ ਸਾਵਧਾਨੀ ਦਿਖਾਈ ਕਿਉਂਕਿ ਤੁਰਕੀ ’ਤੇ ਜਿੱਤ ਤੋਂ ਬਾਅਦ ਦੋਵਾਂ ਕੋਲ 3-3 ਅੰਕ ਸਨ। ਇਸ ਮੈਚ ਦੇ ਜੇਤੂ ਨੂੰ ਗਰੁੱਪ ’ਚ ਅਮਰੀਕਾ ਤੋਂ ਬਾਅਦ ਦੂਜਾ ਸਥਾਨ ਮਿਲਣਾ ਤੈਅ ਸੀ।
ਆਸਟ੍ਰੇਲੀਆ ਨੇ ਡਰਾਅ ਦੇ ਨਾਲ ਇਹ ਸਥਾਨ ਹਾਸਲ ਕਰ ਲਿਆ ਕਿਉਂਕਿ ਉਸ ਦਾ ਗੋਲ ਫਰਕ ਪੈਰਾਗਵੇ ਨਾਲੋਂ ਬਿਹਤਰ ਸੀ ਪਰ ਇਸ ਡਰਾਅ ਨਾਲ ਪੈਰਾਗਵੇ ਨੂੰ ਗਰੁੱਪ ’ਚ 4 ਅੰਕ ਮਿਲੇ ਜਿਹੜੇ ਸ਼ਾਇਦ ਨਾਕਆਊਟ ਪੜਾਅ ’ਚ ਪ੍ਰਵੇਸ਼ ਦੇ ਲਈ ਕਾਫੀ ਹੋਣਗੇ। ਇਹ ਤੀਜੀ ਵਾਰ ਹੈ ਜਦੋਂ ਆਸਟ੍ਰੇਲੀਆ ਨਾਕਆਊਟ ਦੌਰ ’ਚ ਪਹੁੰਚਿਆ ਹੈ। ਇਸ ਤੋਂ ਪਹਿਲਾਂ 2006 ਤੇ 2022 ’ਚ ਉਹ ਪ੍ਰੀ ਕੁਆਰਟਰ ਫਾਈਨਲ ’ਚ ਹਾਰ ਗਿਆ ਸੀ। ਪੈਰਾਗਵੇ ਨੂੰ ਆਪਣੇ ਭਵਿੱਖ ਨੂੰ ਜਾਣਨ ਦੇ ਲਈ ਇੰਤਜ਼ਾਰ ਕਰਨਾ ਪਵੇਗਾ ਪਰ ਉਹ 5ਵੀਂ ਵਾਰ ਨਾਕਆਊਟ ’ਚ ਪਹੁੰਚਣ ਲਈ ਚੰਗੀ ਸਥਿਤੀ ’ਚ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
