ਪੇਪੇ ਦੇ 2 ਗੋਲ ਦੀ ਬਦੌਲਤ ਆਈਵਰੀ ਕੋਸਟ ਨੇ ਕਿਊਰਾਸਾਓ ਹਰਾਇਆ ! ਪਹਿਲੀ ਵਾਰ ਨਾਕਆਊਟ ''ਚ ਬਣਾਈ ਜਗ੍ਹਾ

Saturday, Jun 27, 2026 - 02:41 PM (IST)

ਪੇਪੇ ਦੇ 2 ਗੋਲ ਦੀ ਬਦੌਲਤ ਆਈਵਰੀ ਕੋਸਟ ਨੇ ਕਿਊਰਾਸਾਓ ਹਰਾਇਆ ! ਪਹਿਲੀ ਵਾਰ ਨਾਕਆਊਟ ''ਚ ਬਣਾਈ ਜਗ੍ਹਾ

ਸਪੋਰਟਸ ਡੈਸਕ- ਨਿਕੋਲਸ ਪੇਪੇ ਦੇ ਦੋ ਗੋਲਾਂ ਦੀ ਬਦੌਲਤ ਆਈਵਰੀ ਕੋਸਟ ਨੇ ਇੱਥੇ ਕਿਊਰਾਸਾਓ ਨੂੰ 2-0 ਨਾਲ ਹਰਾ ਕੇ ਪਹਿਲੀ ਵਾਰ ਫੁੱਟਬਾਲ ਵਿਸ਼ਵ ਕੱਪ ਦੇ ਨਾਕਆਊਟ ਪੜਾਅ ’ਚ ਐਂਟਰੀ ਕਰ ਲਈ ਹੈ। ਮੈਚ ਤੋਂ ਬਾਅਦ ਆਈਵਰੀ ਕੋਸਟ ਦੇ ਖਿਡਾਰੀ ਖੁਸ਼ੀ ’ਚ ਨੱਚ ਉੱਠੇ। ਉਹ ਟੀਮ ਫੋਟੋ ਲਈ ਪਿੱਚ ’ਤੇ ਗੋਡਿਆਂ ਦੇ ਭਾਰ ਬੈਠ ਗਏ ਤੇ ਸਭ ਨੇ ਇਕ ਉਂਗਲੀ ਅਸਮਾਨ ਵੱਲ ਚੁੱਕੀ।

ਇਹ ਇਸ ਪੱਛਮੀ ਅਫਰੀਕੀ ਟੀਮ ਦੇ ਵਿਸ਼ਵ ਕੱਪ ਨਾਕਆਊਟ ਦੌਰ ’ਚ ਪਹਿਲੀ ਵਾਰ ਪਹੁੰਚਣ ਦੀ ਖੁਸ਼ੀ ਸੀ। ਆਈਵਰੀ ਕੋਸਟ ਨੇ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ’ਚ ਇਕਵਾਡੋਰ ਨੂੰ 1-0 ਨਾਲ ਹਰਾਇਆ ਸੀ ਪਰ ਗਰੁੱਪ-ਈ ਦੇ ਆਪਣੇ ਦੂਜੇ ਮੈਚ ’ਚ ਉਹ ਜਰਮਨੀ ਹੱਥੋਂ ਹਾਰ ਗਏ ਸਨ।


author

Harpreet SIngh

Content Editor

Related News