ਫੀਫਾ ਵਿਸ਼ਵ ਕੱਪ : ਕੇਪ ਵਰਡੇ ਨੇ ਰਚਿਆ ਇਤਿਹਾਸ, ਨਾਕਆਊਟ ਤੱਕ ਪਹੁੰਚਣ ਵਾਲਾ ਬਣਿਆ ਦੁਨੀਆ ਦਾ ਸਭ ਤੋਂ ਛੋਟਾ ਦੇਸ਼

Saturday, Jun 27, 2026 - 06:39 PM (IST)

ਫੀਫਾ ਵਿਸ਼ਵ ਕੱਪ : ਕੇਪ ਵਰਡੇ ਨੇ ਰਚਿਆ ਇਤਿਹਾਸ, ਨਾਕਆਊਟ ਤੱਕ ਪਹੁੰਚਣ ਵਾਲਾ ਬਣਿਆ ਦੁਨੀਆ ਦਾ ਸਭ ਤੋਂ ਛੋਟਾ ਦੇਸ਼

ਸਪੋਰਟਸ ਡੈਸਕ : ਫੀਫਾ ਵਿਸ਼ਵ ਕੱਪ 2026 ਵਿੱਚ ਕੇਪ ਵਰਡੇ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਇਤਿਹਾਸ ਰਚਿਆ ਹੈ। ਅਫਰੀਕਾ ਦੇ ਪੱਛਮੀ ਤੱਟ 'ਤੇ ਸਥਿਤ ਲਗਭਗ 5.5 ਲੱਖ ਦੀ ਆਬਾਦੀ ਵਾਲੇ ਇਸ ਛੋਟੇ ਜਿਹੇ ਦੇਸ਼ ਨੇ ਸਾਊਦੀ ਅਰਬ ਵਿਰੁੱਧ 0-0 ਨਾਲ ਡਰਾਅ ਖੇਡ ਕੇ ਰਾਊਂਡ ਆਫ਼ 32 ਵਿੱਚ ਜਗ੍ਹਾ ਪੱਕੀ ਕੀਤੀ। ਇਸ ਦੇ ਨਾਲ ਹੀ ਕੇਪ ਵਰਡੇ ਫੁੱਟਬਾਲ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਨਾਕਆਊਟ ਤੱਕ ਪਹੁੰਚਣ ਵਾਲਾ ਦੁਨਿਆ ਦਾ ਸਭ ਤੋਂ ਛੋਟੀ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। 

ਦਿੱਗਜ ਟੀਮਾਂ ਵਿਚਾਲੇ ਅਜੇਤੂ ਰਿਹਾ ਕੇਪ ਵਰਡੇ 
ਆਪਣੇ ਪਹਿਲੇ ਫੀਫਾ ਵਿਸ਼ਵ ਕੱਪ ਵਿੱਚ ਉਤਰੀ ਕੇਪ ਵਰਡੇ ਦੀ ਟੀਮ ਨੂੰ ਕਾਫੀ ਮੁਸ਼ਕਲਾਂ ਤੋਂ ਬਾਅਦ ਗਰੁੱਪ ਵਿੱਚ ਜਗ੍ਹਾ ਮਿਲੀ ਸੀ ਪਰ ਟੀਮ ਨੇ ਕਿਸੇ ਵੀ ਮੁਕਾਬਲੇ ਵਿੱਚ ਹਾਰ ਨਹੀਂ ਮੰਨੀ। ਟੀਮ ਨੇ ਪਹਿਲੇ ਮੈਚ ਵਿੱਚ 2010 ਦੀ ਵਿਸ਼ਵ ਚੈਂਪੀਅਨ ਸਪੇਨ ਨੂੰ 0-0 ਨਾਲ ਰੋਕਿਆ। ਇਸ ਤੋਂ ਬਾਅਦ ਦੋ ਵਾਰ ਦੀ ਵਿਸ਼ਵ ਅਜੇਤੂ ਓਰੁਗਵੇ ਨੂੰ 2-2 ਨਾਲ ਡਰਾਅ ਖੇਡਿਆ। ਤੀਜੇ ਮੁਕਾਬਲੇ ਵਿੱਚ ਸਾਊਦੀ ਅਰਬ ਨੂੰ ਵੀ ਕੋਈ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ ਅਤੇ 0-0 ਦੀ ਬਰਾਬਰੀ ਨਾਲ ਤਿੰਨ ਅੰਕ ਹਾਸਲ ਕਰਕੇ ਗਰੁੱਪ 'ਚ ਦੂਜਾ ਸਥਾਨ ਹਾਸਲ ਕੀਤਾ, ਉਥੇ ਹੀ ਸਪੇਨ ਨੇ ਓਰੁਗਵੇ ਨੂੰ ਗਰੁੱਪ 'ਚ ਸਿਖਰ ਸਥਾਨ ਹਾਸਲ ਕੀਤਾ। 

ਹੁਣ ਅਰਜਨਟੀਨਾ ਨਾਲ ਹੋਵੇਗੀ ਵੱਡੀ ਤਕਰਾਰ 
ਰਾਊਡ ਆਫ 32 ਵਿੱਚ ਕੇਪ ਵਰਡੇ ਦੀ ਅਗਲੀ ਚੁਣੌਤੀ ਮੌਜੂਦਾ ਵਿਸ਼ਵ ਚੈਂਪੀਅਨ ਅਰਜਨਟੀਨਾ ਨਾਲ ਹੋਵੇਗੀ । ਦੋਵੇ ਟੀਮਾਂ ਵਿਚਾਲੇ ਇਹ ਮੁਕਾਬਲਾ 3 ਜੁਲਾਈ ਨੂੰ ਮਿਆਮੀ ਵਿੱਚ ਖੇਡਿਆ ਜਾਵੇਗਾ। ਕੇਪ ਵਰਡੇ ਦੀ ਨਜ਼ਰ ਇਸ ਮੁਕਾਬਲੇ ਵਿੱਚ ਵੀ ਉਲਟਫੇਰ ਕਰਦੇ ਹੋਏ ਆਖਰੀ 16 ਵਿੱਚ ਜਗ੍ਹਾ ਬਣਾਉਣ 'ਤੇ ਹੋਵੇਗੀ। 

40 ਸਾਲਾ ਗੋਲਕੀਪਰ ਵੋਜ਼ਿਨਹਾ ਬਣੇ ਜਿੱਤ ਦੇ ਹੀਰੋ
ਕੇਪ ਵਰਡੇ ਦੀ ਇਸ ਇਤਿਹਾਸਕ ਸਫਲਤਾ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ 40 ਸਾਲ ਗੋਲਕੀਪਰ ਵੋਜ਼ਿਨਹਾ ਨੇ ਨਿਭਾਈ । ਪੂਰੇ ਟੂਰਨਾਮੈਂਟ ਦੌਰਾਨ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਦੁਨਿਆ ਭਰ ਦੇ ਫੁੱਟਬਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ । ਸਾਊਦੀ ਅਰਬ ਵਿਰੁੱਧ ਮੁਕਾਬਲੇ ਵਿੱਚ ਉਸ ਨੇ ਤਿੰਨ ਗੋਲ ਦੇ ਬਚਾਅ ਨਾਲ ਆਪਣੀ ਟੀਮ ਨੂੰ ਹਾਰ ਤੋਂ ਬਚਾਇਆ । ਪਹਿਲੇ ਹਾਫ ਦੇ ਸਮੇਂ ਵਿੱਚ ਉਸ ਨੇ ਮੁਗੰਮਦ ਕੰਤਰੋ ਦੇ ਇਕ ਹੈਡਰ ਨੂੰ ਬਚਾਇਆ । ਇਸ ਤੋਂ ਬਾਅਦ ਦੂਜੇ ਹਾਫ ਵਿੱਚ ਮੁਹੰਮਦ ਅਬੂ ਅਲ-ਸ਼ਮਤ ਦੇ ਖਤਰਨਾਕ ਸ਼ਾਟ ਨੂੰ ਸ਼ਾਨਦਾਰ ਢੰਗ ਨਾਲ ਰੋਕਿਆ । ਉਥੇ ਹੀ 92ਵੇਂ ਮਿੰਟ ਵਿੱਚ ਅਬਦੁੱਲਾ ਅਲ-ਹਮਦਾਨ ਦੇ ਸਟੀਕ ਯਤਨ ਨੂੰ ਰੋਕਿਆ ਉਨ੍ਹਾਂ ਨੇ ਕੇਪ ਵਰਡੇ ਦਾ ਨਾਕਆਊਟ ਤੱਕ ਪਹੁੰਚਣਾ ਯਕੀਨੀ ਬਣਾਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News