ਸੇਨੇਗਲ ਨੇ ਇਰਾਕ ’ਤੇ ਵੱਡੀ ਜਿੱਤ ਨਾਲ ਉਮੀਦ ਰੱਖੀ ਕਾਇਮ, 5-0 ਦੀ ਸ਼ਾਨਦਾਰ ਜਿੱਤ ਕੀਤੀ ਹਾਸਲ

Sunday, Jun 28, 2026 - 02:27 PM (IST)

ਸੇਨੇਗਲ ਨੇ ਇਰਾਕ ’ਤੇ ਵੱਡੀ ਜਿੱਤ ਨਾਲ ਉਮੀਦ ਰੱਖੀ ਕਾਇਮ, 5-0 ਦੀ ਸ਼ਾਨਦਾਰ ਜਿੱਤ ਕੀਤੀ ਹਾਸਲ

ਟੋਰਾਂਟੋ,  (ਏਜੰਸੀ)- ਬਦਲਵੇਂ ਖਿਡਾਰੀ ਪੇਪ ਗੁਯੇ ਦੇ ਦੋ ਗੋਲਾਂ ਦੀ ਮਦਦ ਨਾਲ ਸੇਨੇਗਲ ਨੇ 10 ਖਿਡਾਰੀਆਂ ਨਾਲ ਖੇਡ ਰਹੇ ਇਰਾਕ ’ਤੇ 5-0 ਦੀ ਸ਼ਾਨਦਾਰ ਜਿੱਤ ਹਾਸਲ ਕਰਕੇ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਨਾਕਆਊਟ ਪੜਾਅ ’ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਜਿਊਂਦਾ ਰੱਖਿਆ। ਇਰਾਕ ਦੇ ਰੇਬਿਨ ਸਲਾਕਾ ਨੂੰ 13ਵੇਂ ਮਿੰਟ ’ਚ ਹੀ ਰੈੱਡ ਕਾਰਡ ਦਿਖਾ ਕੇ ਬਾਹਰ ਭੇਜ ਦਿੱਤਾ ਸੀ ਤੇ ਇਸ ਤੋਂ ਬਾਅਦ ਉਸ ਨੂੰ 10 ਖਿਡਾਰੀਆਂ ਨਾਲ ਖੇਡਣਾ ਪਿਆ ਜਿਸਦਾ ਸੇਨੇਗਲ ਨੇ ਪੂਰਾ ਫਾਇਦਾ ਚੁੱਕਿਆ। ਸੇਨੇਗਲ ਵੱਲੋਂ ਹਬੀਬ ਦੀਆਰਾ ਨੇ ਚੌਥੇ ਮਿੰਟ ’ਚ ਹੀ ਗੋਲ ਕਰ ਦਿੱਤਾ ਸੀ। ਇਸ ਨਾਲ ਉਹ ਹਾਫ ਤੱਕ 1-0 ਨਾਲ ਅੱਗੇ ਸੀ। ਉਸਨੇ ਦੂਜੇ ਹਾਫ ’ਚ ਗੋਲਾਂ ਦੀ ਝੜੀ ਲਾ ਦਿੱਤੀ। ਇਸਮਾਈਲ ਸਰ੍ਹ ਨੇ 56ਵੇਂ ਮਿੰਟ ’ਚ ਗੋਲ ਕਰਕੇ ਸਕੋਰ 2-0 ਕਰ ਦਿੱਤਾ। ਇਸ ਤੋਂ ਬਾਅਦ ਪੇਪ ਗੁਯੇ ਨੇ 59ਵੇਂ ਤੇ 71ਵੇਂ ਮਿੰਟ ’ਚ ਗੋਲ ਕੀਤੇ। ਉਸ ਵੱਲੋਂ ਆਖਰੀ ਗੋਲ 82ਵੇਂ ਮਿੰਟ ’ਚ ਇਲੀਮਨ ਨਦਿਯੇ ਨੇ ਕੀਤਾ।

ਸੇਨੇਗਲ ਗਰੁੱਪ-ਆਈ ’ਚ ਫਰਾਂਸ ਤੇ ਨਾਰਵੇ ਤੋਂ ਹਾਰ ਗਿਆ ਸੀ ਪਰ ਇਰਾਕ ’ਤੇ ਜਿੱਤ ਨਾਲ ਉਸਨੇ 3 ਮਹੱਤਵਪੂਰਨ ਅੰਕ ਹਾਸਲ ਕੀਤੇ। ਇਸ ਨਾਲ ਉਹ ਤੀਜੇ ਸਥਾਨ ’ਤੇ ਰਹਿਣ ਵਾਲੀ ਸਰਵੋਤਮ 8 ਟੀਮ ’ਚ ਜਗ੍ਹਾ ਬਣਾ ਕੇ ਨਾਕਆਊਟ ਪੜਾਅ ’ਚ ਪਹੁੰਚਣ ਦੀ ਦੌੜ ’ਚ ਬਣਿਆ ਹੋਇਆ ਹੈ। ਇਰਾਕ ਨੂੰ ਆਪਣੇ ਤਿੰਨੋਂ ਮੈਚਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shubam Kumar

Content Editor

Related News