ਮੁਸਲੇਰਾ ਦੀ ਗਲਤੀ ਦਾ ਫਾਇਦਾ ਚੁੱਕ ਕੇ ਸਪੇਨ ਨੇ ਉਰੂਗਵੇ ਨੂੰ ਦਿਖਾਇਆ ਬਾਹਰ ਦਾ ਰਸਤਾ

Sunday, Jun 28, 2026 - 02:30 PM (IST)

ਮੁਸਲੇਰਾ ਦੀ ਗਲਤੀ ਦਾ ਫਾਇਦਾ ਚੁੱਕ ਕੇ ਸਪੇਨ ਨੇ ਉਰੂਗਵੇ ਨੂੰ ਦਿਖਾਇਆ ਬਾਹਰ ਦਾ ਰਸਤਾ

ਗੁਆਡਾਲਾਜਾਰਾ (ਮੈਕਸੀਕੋ), (ਏਜੰਸੀ)- ਸਪੇਨ ਨੇ ਗੋਲਕੀਪਰ ਫਰਨਾਂਡੋ ਮੁਸਲੇਰਾ ਦੀ ਇਕ ਹੋਰ ਗਲਤੀ ਦਾ ਫਾਇਦਾ ਉਠਾਉਂਦੇ ਹੋਏ ਉਰੂਗਵੇ ਨੂੰ 1-0 ਨਾਲ ਹਰਾ ਕੇ ਵਿਸ਼ਵ ਕੱਪ ਫੁੱਟਬਾਲ ਦੇ ਨਾਕਆਊਟ ਪੜਾਅ ’ਚ ਪ੍ਰਵੇਸ਼ ਕੀਤਾ ਤੇ ਦੱਖਣੀ ਅਮਰੀਕਾ ਦੀ ਧਾਕੜ ਟੀਮ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਦੋ ਵਾਰ ਦੀ ਚੈਂਪੀਅਨ ਉਰੂਗਵੇ ਦੀ ਟੀਮ ਗਰੁੱਪ-ਐੱਚ ’ਚ ਇਕ ਵੀ ਮੈਚ ਨਹੀਂ ਜਿੱਤ ਸਕੀ।

ਸਪੇਨ ਲਈ ਐਲੇਕਸ ਬਾਏਨਾ ਨੇ 42ਵੇਂ ਮਿੰਟ ’ਚ ਗੋਲ ਦਾਗਿਆ, ਜਦੋਂ ਮੁਸਲੇਰਾ ਪੇਨਲਟੀ ਏਰੀਆ ਦੇ ਅੰਦਰੋਂ ਲਗਾਏ ਗਏ ਉਨ੍ਹਾਂ ਦੇ ਸ਼ਾਟ ਨੂੰ ਰੋਕਣ ’ਚ ਅਸਫਲ ਰਹੇ ਜਦੋਂ ਕਿ ਇਹ ਮੁਸ਼ਕਿਲ ਨਹੀਂ ਲੱਗ ਰਿਹਾ ਸੀ। 40 ਸਾਲਾ ਮੁਸਲੇਰਾ ਦੀ ਇਹ ਟੂਰਨਾਮੈਂਟ ’ਚ ਤੀਜੀ ਗਲਤੀ ਸੀ, ਜਿਸ ਤੋਂ ਬਾਅਦ ਕੋਚ ਮਾਰਸੇਲੋ ਬਿਏਲਸਾ ਨੇ ਉਨ੍ਹਾਂ ਨੂੰ ਹਾਫ ਟਾਈਮ ’ਚ ਹੀ ਬਾਹਰ ਕਰ ਦਿੱਤਾ। ਫੀਫਾ ਰੈਂਕਿੰਗ ’ਚ 19ਵੇਂ ਸਥਾਨ ’ਤੇ ਕਾਬਿਜ਼ ਉਰੂਗਵੇ ਹੁਣ ਤੱਕ ਟੂਰਨਾਮੈਂਟ ਤੋਂ ਬਾਹਰ ਹੋਣ ਵਾਲੀ ਸਭ ਤੋਂ ਵੱਡੀ ਰੈਂਕਿੰਗ ਵਾਲੀ ਟੀਮ ਹੈ। ਉਰੂਗਵੇ ਨੇ 1930 ਤੇ 1950 ’ਚ ਵਿਸ਼ਵ ਕੱਪ ਜਿੱਤਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shubam Kumar

Content Editor

Related News