ਮਿਸਰ ਨੇ ਈਰਾਨ ਨਾਲ ਖੇਡਿਆ ਡਰਾਅ, ਪਹਿਲੀ ਵਾਰ ਵਿਸ਼ਵ ਕੱਪ ਦੇ ਨਾਕਆਊਟ ’ਚ

Sunday, Jun 28, 2026 - 02:23 PM (IST)

ਮਿਸਰ ਨੇ ਈਰਾਨ ਨਾਲ ਖੇਡਿਆ ਡਰਾਅ, ਪਹਿਲੀ ਵਾਰ ਵਿਸ਼ਵ ਕੱਪ ਦੇ ਨਾਕਆਊਟ ’ਚ

ਸਿਏਟਲ,  (ਏਜੰਸੀ)-ਮਿਸਰ ਨੂੰ ਮਹਿਮੂਦ ਸਾਬੇਰ ਦੇ ਸ਼ੁਰੂ ’ਚ ਕੀਤੇ ਗਏ ਗੋਲ ਦੇ ਬਾਵਜੂਦ ਕੁਝ ਵਿਰੋਧੀ ਹਾਲਾਤ ਤੋਂ ਲੰਘਣਾ ਪਿਆ ਤੇ ਈਰਾਨ ਦੇ ਵਿਰੁੱਧ ਬੇਹੱਦ ਮਹੱਤਵਪੂਰਨ ਮੈਚ ਨੂੰ 1-1 ਨਾਲ ਡਰਾਅ ਖੇਡਿਆ ਤੇ ਪਹਿਲੀ ਵਾਰ ਵਿਸ਼ਵ ਕੱਪ ਫੁੱਟਬਾਲ ਦੇ ਨਾਕਆਊਟ ਪੜਾਅ ’ਚ ਜਗ੍ਹਾ ਬਣਾਈ। ਈਰਾਨ ਨੇ ਗੋਲ ਕਰਨ ਦੇ ਜ਼ਿਆਦਾ ਮੌਕੇ ਬਣਾਏ। ਇਨ੍ਹਾਂ ’ਚ ਸੰਭਾਵਿਤ ਜੇਤੂ ਗੋਲ ਵੀ ਸ਼ਾਮਲ ਸੀ ਜਿਸ ਨੂੰ ਆਫਸਾਈਡ ਦੇ ਕਾਰਨ ਰੱਦ ਕਰ ਦਿੱਤਾ ਗਿਆ। ਉਸ ਨੂੰ ਹੁਣ ਆਪਣੀ ਕਿਸਮਤ ਦਾ ਪਤਾ ਲਗਾਉਣ ਲਈ ਇਕ ਦਿਨ ਇੰਤਜ਼ਾਰ ਕਰਨਾ ਪਵੇਗਾ ਜਦੋਂ ਟੂਰਨਾਮੈਂਟ ’ਚ ਤੀਸਰੇ ਸਥਾਨ ’ਤੇ ਰਹਿਣ ਵਾਲੀ ਸਰਵੋਤਮ 8 ਟੀਮਾਂ ਦਾ ਫੈਸਲਾ ਹੋਵੇਗਾ।

ਸਿਏਟਲ ’ਚ ਖੇਡੇ ਗਏ ਇਸ ਮੈਚ ਨੂੰ ‘ਮਾਣ ਦਾ ਮੈਚ’ ਕਹਿ ਕੇ ਪ੍ਰਚਾਰਿਤ ਕੀਤਾ ਗਿਆ ਸੀ, ਜਿਸ ’ਚ ਨਾ ਤਾਂ ਈਰਾਨ ਤੇ ਨਾ ਹੀ ਮਿਸਰ ਹਿੱਸਾ ਲੈਣਾ ਚਾਹੁੰਦੇ ਸਨ। ਇਸ ਮੈਚ ਦੇ ਡਰਾਅ ਰਹਿਣ ਤੋਂ ਬਾਅਦ ਮਿਸਰ ਨੇ ਗਰੁੱਪ ਜੀ ’ਚ ਚੋਟੀ ’ਤੇ ਰਹਿਣ ਵਾਲੇ ਬੈਲਜੀਅਮ ਦੇ ਬਰਬਾਰ 5 ਅੰਕ ਹਾਸਲ ਕੀਤੇ ਪਰ ਉਹ ਗੋਲ ਫਰਕ ਕਾਰਨ ਦੂਜੇ ਸਥਾਨ ’ਤੇ ਰਿਹਾ। ਈਰਾਨ ਦੇ 3 ਅੰਕ ਹਨ ਤੇ ਉਹ ਤੀਜੇ ਸਥਾਨ ’ਤੇ ਰਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shubam Kumar

Content Editor

Related News