ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ ਹਰਾਇਆ, ਬਣਾਇਆ ਲਗਾਤਾਰ 22ਵੀਂ ਜਿੱਤ ਦਾ ਨਵਾਂ ਰਿਕਾਰਡ

Sunday, Apr 04, 2021 - 07:59 PM (IST)

ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ ਹਰਾਇਆ, ਬਣਾਇਆ ਲਗਾਤਾਰ 22ਵੀਂ ਜਿੱਤ ਦਾ ਨਵਾਂ ਰਿਕਾਰਡ

ਮਾਊਂਟ ਮੌਂਗਾਨੂਈ– ਆਸਟਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਨੇ ਐਤਵਾਰ ਨੂੰ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾ ਕੇ ਲਗਾਤਾਰ 22ਵਾਂ ਮੈਚ ਜਿੱਤ ਕੇ ਰਿਕੀ ਪੋਂਟਿੰਗ ਦੀ ਅਗਵਾਈ ਵਾਲੀ ਆਪਣੇ ਦੇਸ਼ ਦੀ ਪੁਰਸ਼ ਟੀਮ ਦੇ 2003 ਵਿਚ ਬਣਾਏ ਗਏ ਲਗਾਤਾਰ ਸਭ ਤੋਂ ਵੱਧ ਵਨ ਡੇ ਕੌਮਾਂਤਰੀ ਜਿੱਤਾਂ ਦੇ ਰਿਕਾਰਡ ਨੂੰ ਪਛਾੜ ਦਿੱਤਾ।

PunjabKesari

ਇਹ ਖ਼ਬਰ ਪੜ੍ਹੋ- ਮੈਂ ਪਾਵਰ ਹਿਟਰ ਨਹੀਂ ਪਰ ਵਿਰਾਟ ਤੇ ਰੋਹਿਤ ਵਰਗੇ ਖਿਡਾਰੀਆਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ : ਪੁਜਾਰਾ


ਆਸਟਰੇਲੀਆ ਦੀ ਕਪਤਾਨ ਮੈਗ ਲੇਨਿੰਗ ਨੇ 3 ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਫਿਰ ਮੈਚ ਦੀ ਸਰਵਸ੍ਰੇਸ਼ਠ ਖਿਡਾਰਨ ਮੇਗਾਨ ਸ਼ੁਟ ਦੀਆਂ 4 ਵਿਕਟਾਂ ਦੀ ਬਦੌਲਤ ਨਿਊਜ਼ੀਲੈਂਡ ਨੂੰ 212 ਦੌੜਾਂ ’ਤੇ ਢੇਰ ਕਰ ਦਿੱਤਾ। ਆਸਟਰੇਲੀਆ ਨੇ ਇਸ ਤੋਂ ਬਾਅਦ ਐਲਿਸਾ ਹੀਲੀ (65), ਐਲਿਸ ਪੈਰੀ (ਅਜੇਤੂ 56) ਤੇ ਐਸ਼ਲੇਗ ਗਾਰਡਨਰ (ਅਜੇਤੂ 53) ਦੇ ਅਰਧ ਸੈਂਕੜਿਆਂ ਦੀ ਬਦੌਲਤ 69 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਮੌਜੂਦਾ ਵਿਸ਼ਵ ਚੈਂਪੀਅਨ ਟੀਮ ਨੇ ਇਸ ਤਰ੍ਹਾਂ ਲਗਾਤਾਰ 22ਵੀਂ ਜਿੱਤ ਦੇ ਨਾਲ ਪੋਂਟਿੰਗ ਦੀ 2003 ਦੀ ਟੀਮ ਦੇ ਲਗਾਤਾਰ 21 ਜਿੱਤਾਂ ਦੇ ਰਿਕਾਰਡ ਨੂੰ ਪਿੱਛੇ ਛੱਡਿਆ।

PunjabKesari
ਮੈਗ ਲੈਨਿੰਗ ਨੇ ਮੈਚ ਤੋਂ ਬਾਅਦ ਕਿਹਾ, ‘‘ਇਹ ਲੰਬੇ ਸਮੇਂ ਤਕ ਇਸ ਟੀਮ ਦੀ ਸ਼ਾਨਦਾਰ ਉਪਲੱਬਧੀ ਹੈ। ਅਸੀਂ ਇਹ ਜਿੱਤ ਤਿੰਨ ਸਾਲ ਵਿਚ ਦਰਜ ਕੀਤੀ, ਜੋ ਦਿਖਾਉਂਦਾ ਹੈ ਕਿ ਇਸ ਸਵਰੂਪ ਵਿਚ ਸਾਡੀ ਟੀਮ ਦੇ ਪ੍ਰਦਰਸ਼ਨ ਵਿਚ ਕਿੰਨੀ ਨਿਰੰਤਰਤਾ ਹੈ।’’ ਆਸਟਰੇਲੀਆ ਦੀ ਮਹਿਲਾ ਟੀਮ ਨੇ ਅਕਤੂਬਰ 2017 ਤੋਂ ਕੋਈ ਵਨ ਡੇ ਕੌਮਾਂਤਰੀ ਮੈਚ ਨਹੀਂ ਗੁਆਇਆ ਹੈ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News