AUS vs IND: ਭਾਰਤ ਨੇ ਤੋੜਿਆ ਆਪਣਾ ਹੀ 46 ਸਾਲ ਪੁਰਾਣਾ ਰਿਕਾਰਡ, ਟੈਸਟ ਮੈਚ ’ਚ ਬਣਾਈਆਂ ਸਭ ਤੋਂ ਘੱਟ ਦੌੜਾਂ

Saturday, Dec 19, 2020 - 01:08 PM (IST)

ਐਡੀਲੇਡ (ਵਾਰਤਾ) : ਭਾਰਤੀ ਟੀਮ ਆਸਟਰੇਲੀਆ ਖ਼ਿਲਾਫ਼ ਪਹਿਲੇ ਦਿਨ-ਰਾਤ ਟੈਸਟ ਦੇ ਤੀਜੇ ਦਿਨ ਸ਼ਨੀਵਾਰ ਨੂੰ 36 ਦੌੜਾਂ ’ਤੇ ਢੇਰ ਹੋ ਗਈ। ਇਸ ਦੇ ਨਾਲ ਹੀ ਉਸ ਨੇ ਟੈਸਟ ਕ੍ਰਿਕਟ ਵਿੱਚ ਘੱਟ ਤੋਂ ਘੱਟ ਸਕੋਰ ਬਣਾਉਣ ਦਾ ਆਪਣਾ 46 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਭਾਰਤ ਨੇ 20 ਜੂਨ 1974 ਨੂੰ ਲਾਰਡਸ ਮੈਦਾਨ ਵਿੱਚ ਇੰਗਲੈਂਡ ਖ਼ਿਲਾਫ਼ 42 ਦੌੜਾਂ ਦਾ ਸਕੋਰ ਬਣਾਇਆ ਸੀ। ਉਸ ਦੇ ਬਾਅਦ ਜਾ ਕੇ ਭਾਰਤ ਨੇ ਹੁਣ ਆਪਣੇ ਸਭ ਤੋਂ ਘੱਟ ਤੋਂ ਘੱਟ ਸਕੋਰ ਦਾ ਰਿਕਾਰਡ ਬਣਾ ਦਿੱਤਾ ਹੈ। ਭਾਰਤ ਨੇ ਇਸ ਤਰ੍ਹਾਂ ਟੈਸਟ ਕ੍ਰਿਕਟ ਇਤਿਹਾਸ ਦਾ ਸੰਯੁਕਤ ਰੂਪ ਤੋਂ 5ਵਾਂ ਸਭ ਤੋਂ ਘੱਟ ਤੋਂ ਘੱਟ ਸਕੋਰ ਬਣਾਇਆ।

ਇਹ ਵੀ ਪੜ੍ਹੋ :  ਬ੍ਰੇਟ ਲੀ ਨੇ ਵਿਰਾਟ-ਅਨੁਸ਼ਕਾ ਨੂੰ ਦਿੱਤਾ ਸੱਦਾ, ਆਸਟਰੇਲੀਆ ’ਚ ਹੋਵੇ ਤੁਹਾਡੇ ਪਹਿਲੇ ਬੱਚੇ ਦਾ ਜਨਮ

ਟੈਸਟ ਕ੍ਰਿਕਟ ਵਿੱਚ ਘੱਟ ਤੋਂ ਘੱਟ ਸਕੋਰ ਬਣਾਉਣ ਦੇ ਮਾਮਲੇ ਵਿੱਚ ਨਿਊਜ਼ੀਲੈਂਡ ਪਹਿਲੇ ਸਥਾਨ ’ਤੇ ਹੈ। ਨਿਊਜ਼ੀਲੈਂਡ ਨੇ ਇੰਗਲੈਂਡ ਖ਼ਿਲਾਫ਼ 1955 ਵਿੱਚ ਆਕਲੈਂਡ ਵਿੱਚ 26 ਦੌੜਾਂ ਬਣਾਈਆਂ ਸਨ। ਇਸ ਸੂਚੀ ਵਿੱਚ ਦੱਖਣੀ ਅਫਰੀਕਾ ਦੂੱਜੇ ਸਥਾਨ ’ਤੇ ਹੈ, ਜਿਸ ਨੇ 1896 ਵਿੱਚ ਇੰਗਲੈਂਡ ਖ਼ਿਲਾਫ਼ ਪੋਰਟ ਐਲਿਜਾਬੇਥ ਵਿੱਚ 30 ਦੌੜਾਂ ਬਣਾਈਆਂ ਸਨ। ਦੱਖਣੀ ਅਫਰੀਕਾ ਨੇ ਇੰਗਲੈਂਡ ਖ਼ਿਲਾਫ਼ 1924 ਵਿੱਚ 30 ਦੌੜਾਂ ਬਣਾਈਆਂ ਸਨ, ਜਦੋਂ ਕਿ ਦੱਖਣੀ ਅਫਰੀਕਾ ਨੇ ਕੇਪ ਟਾਊਨ ਵਿੱਚ ਇੰਗਲੈਂਡ ਖ਼ਿਲਾਫ਼ 35 ਦੌੜਾਂ ਬਣਾਈਆਂ ਅਤੇ ਇਸ ਸੂਚੀ ਵਿੱਚ ਉਹ ਕਰਮਵਾਰ ਤੀਜੇ ਅਤੇ ਚੌਥੇ ਸਥਾਨ ’ਤੇ ਹੈ। 5ਵੇਂ ਸਥਾਨ ’ਤੇ ਦੱਖਣੀ ਅਫਰੀਕਾ, ਆਸਟਰੇਲੀਆ ਅਤੇ ਭਾਰਤ ਸੰਯੁਕਤ ਰੂਪ ਨਾਲ 36 ਦੌੜਾਂ ਨਾਲ 5ਵੇਂ ਨੰਬਰ ’ਤੇ ਹੈ।

ਇਹ ਵੀ ਪੜ੍ਹੋ : ਸਿੰਘੂ ਸਰਹੱਦ ’ਤੇ 'ਟੈਟੂ' ਬਣਾ ਕੇ ਅਨੋਖੇ ਅੰਦਾਜ਼ ’ਚ ਆਪਣਾ ਵਿਰੋਧ ਦਰਜ ਕਰਵਾ ਰਹੇ ਹਨ ਨੌਜਵਾਨ

ਆਇਰਲੈਂਡ ਨੇ 2019 ਵਿੱਚ ਇੰਗਲੈਂਡ ਖ਼ਿਲਾਫ਼ 38 ਦੌੜਾਂ ਬਣਾ ਕੇ ਟੈਸਟ ਕ੍ਰਿਕਟ ਦਾ 6ਵਾਂ ਘੱਟ ਤੋਂ ਘੱਟ ਸਕੋਰ ਬਣਾਇਆ ਸੀ। ਨਿਊਜ਼ੀਲੈਂਡ, ਆਸਟਰੇਲੀਆ ਅਤੇ ਭਾਰਤ 42 ਦੌੜਾਂ ਨਾਲ ਸੰਯੁਕਤ ਰੂਪ ਨਾਲ ਘੱਟ ਤੋਂ ਘੱਟ ਸਕੋਰ ਬਣਾਉਣ ਦੇ ਮਾਮਲੇ ਵਿੱਚ 7ਵੇਂ ਸਥਾਨ ’ਤੇ ਹਨ। ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ 43 ਦੌੜਾਂ ਨਾਲ 8ਵੇਂ ਨੰਬਰ ’ਤੇ ਹਨ। ਆਸਟਰੇਲੀਆ ਨੇ 1896 ਵਿੱਚ ਇੰਗਲੈਂਡ ਖ਼ਿਲਾਫ਼ 44 ਦੌੜਾਂ ਬਣਾਈਆਂ ਸਨ ਅਤੇ ਉਹ ਇਸ ਮਾਮਲੇ ਵਿੱਚ 9ਵੇਂ, ਜਦੋਂਕਿ 1932 ਵਿੱਚ ਆਸਟਰੇਲੀਆ ਖ਼ਿਲਾਫ਼ 45 ਦੌੜਾਂ ਬਣਾ ਕੇ ਦੱਖਣੀ ਅਫਰੀਕਾ 10ਵੇਂ ਸਥਾਨ ’ਤੇ ਹੈ।

ਇਹ ਵੀ ਪੜ੍ਹੋ : ਹੱਡ ਚੀਰਵੀਂ ਠੰਡ ’ਚ ਕਿਸਾਨਾਂ ਨੂੰ ਸੰਘਰਸ਼ ਕਰਦੇ ਵੇਖ਼ ਛਲਕਿਆ ਸੋਨੂ ਸੂਦ ਦਾ ਦਰਦ, ਆਖੀ ਇਹ ਗੱਲ


cherry

Content Editor

Related News