AUS v IND: ਭਾਰਤੀ ਪ੍ਰਸ਼ੰਸਕ ਨੇ ਸੁਰੱਖਿਆ ਅਧਿਕਾਰੀ ’ਤੇ ਲਾਇਆ ਨਸਲੀ ਟਿੱਪਣੀ ਕਰਨ ਦਾ ਦੋਸ਼, ਜਾਂਚ ਸ਼ੁਰੂ

01/17/2021 10:55:41 AM

ਸਿਡਨੀ (ਭਾਸ਼ਾ) : ਭਾਰਤੀ ਕ੍ਰਿਕਟ ਟੀਮ ਦੇ ਇਕ ਪ੍ਰਸ਼ੰਸਕ ਨੇ ਆਸਟਰੇਲੀਆ ਵਿਰੁੱਧ ਸਿਡਨੀ ਕ੍ਰਿਕਟ ਗਰਾਊਂਡ (ਐਮ. ਸੀ. ਜੀ.) ’ਤੇ ਖੇਡੇ ਗਏ ਤੀਜੇ ਟੈਸਟ ਮੈਚ ਦੇ 5ਵੇਂ ਦਿਨ ਸੁਰੱਖਿਆ ਅਧਿਕਾਰੀ ’ਤੇ ਨਸਲੀ ਟਿੱਪਣੀ ਤੇ ਮਾੜਾ ਵਰਤਾਓ ਕਰਨ ਦਾ ਦੋਸ਼ ਲਾਇਆ, ਜਿਸ ਤੋਂ ਬਾਅਦ ਇਸ ਮੈਦਾਨ ਦੇ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਤੋਂ ਪਹਿਲਾਂ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਇਸ ਡਰਾਅ ਟੈਸਟ ਦੇ ਤੀਜੇ ਤੇ ਚੌਥੇ ਦਿਨ ਦਰਸ਼ਕਾਂ ਵੱਲੋਂ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਸੀ।

ਇਹ ਵੀ ਪੜ੍ਹੋ: 3 ਮਹੀਨੇ ’ਚ 20 ਫ਼ੀਸਦੀ ਮਹਿੰਗਾ ਹੋਇਆ ਅਖਬਾਰੀ ਕਾਗਜ਼, ਪ੍ਰਕਾਸ਼ਕਾਂ ਨੇ ਕਸਟਮ ਡਿਊਟੀ ਹਟਾਉਣ ਦੀ ਕੀਤੀ ਮੰਗ

ਸਿਡਨੀ ਨਿਵਾਸੀ ਕ੍ਰਿਸ਼ਣ ਕੁਮਾਰ ਨੇ ਇਥੇ ਐਮ. ਐਸ. ਡਬਲਯੂ. (ਨਿਊ ਸਾਊਥ ਵੇਲਸ) ਦੇ ਵਧੀਕ ਅਧਿਕਾਰੀ ਨਾਲ ਮੁਲਾਕਾਤ ਕਰਕੇ ਅਧਿਕਾਰਤ ਸ਼ਿਕਾਇਤ ਦਰਜ ਕਰਵਾਈ, ਜਿਸ ਵਿਚ ਉਸ ਨੇ ਨਸਲੀ ਵਰਤਾਓ ਤੇ ਗਲਤ ਤਰੀਕੇ ਨਾਲ ਜਾਂਚ ਕਰਨ ਦਾ ਦੋਸ਼ ਲਾਇਆ।

ਸਿਡਨੀ ਮਾਰਨਿੰਗ ਹੇਰਾਲਡ ਦੀ ਖ਼ਬਰ ਅਨੁਸਾਰ ਉਸ ਨੇ ਅਧਿਕਾਰੀਆਂ ਨੂੰ ਕਿਹਾ ਕਿ ਤੀਜੇ ਟੈਸਟ ਦੇ ਆਖ਼ਰੀ ਦਿਨ (11 ਜਨਵਰੀ) ਨੂੰ ਉਸ ਨੂੰ ਅਜਿਹਾ ਲੱਗਾ ਜਿਵੇਂ ਉਸ ਦੇ ‘ਕੱਪੜੇ ਉਤਾਰੇ ਜਾ ਰਹੇ ਹਨ’। ਕੁਮਾਰ ਮੈਚ ਦੌਰਾਨ ਤਿੰਨ ਦਿਨਾਂ ਦੀ ਖੇਡ ਦੇ ਸਮੇਂ ਮੈਦਾਨ ਵਿਚ ਮੌਜੂਦ ਸੀ। ਉਸ ਨੇ ਦੋਸ਼ ਲਾਇਆ ਕਿ ਉਹ 4 ਬੈਨਰ ਲੈ ਕੇ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਨਿਸ਼ਾਨਾ ਬਣਾਇਆ ਗਿਆ। ਇਨ੍ਹਾਂ ਬੈਨਰਾਂ ’ਤੇ ਲਿਖਿਆ ਸੀ, ‘ਮੁਕਾਬਲਾ ਚੰਗਾ ਹੈ, ਨਸਲਵਾਦ ਨਹੀਂ’, ‘ਨਸਲਵਾਦ ਨਹੀਂ ਦੋਸਤ’, ‘ਭੂਰਾ ਰੰਗ ਮਾਇਨੇ ਨਹੀਂ ਰੱਖਦਾ ਹੈ’, ‘ਕ੍ਰਿਕਟ ਆਸਟਰੇਲੀਆ ਵਧੇਰੇ ਵਿਲੱਖਣਤਾ ਅਪਣਾਏ।’’

ਇਹ ਵੀ ਪੜ੍ਹੋ: ਪਾਕਿ ’ਚ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਲੱਗੀ ਅੱਗ, ਪੈਟਰੋਲ ਮਿਲ ਰਿਹੈ 109.2 ਰੁਪਏ ਪ੍ਰਤੀ ਲਿਟਰ

ਉਸ ਨੇ ਦੋਸ਼ ਲਾਇਆ ਕਿ ਸੁਰੱਖਿਆ ਅਧਿਕਾਰੀ ਨੇ ਉਸ ਦੇ ਇਕ ਬੈਨਰ ’ਤੇ ਸਵਾਲ ਚੁੱਕਦੇ ਹੋਏ ਉਥੋਂ ਵਾਪਸ ਜਾਣ ਲਈ ਕਿਹਾ ਸੀ। ਉਸ ਨੇ ਦੱਸਿਆ ਕਿ ਉਸ ਅਧਿਕਾਰੀ ਨੇ ਜੂਨੀਅਰ ਗਾਰਡ ਨੂੰ ਕਿਹਾ ਕਿ ‘ਜਦੋਂ ਵੀ ਮੈਂ ਮੈਦਾਨ ’ਤੇ ਆਵਾਂ ਤਾਂ ਮੇਰੀ ਪੂਰੀ ਜਾਂਚ ਕੀਤੀ ਜਾਵੇ।’ ਐਨ. ਐਸ. ਡਬਲਯੂ. ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਦੇ ਬਾਰੇ ਵਿਚ ਪਤਾ ਹੈ ਤੇ ਇਸ ਦੀ ਜਾਂਚ ਕਰ ਰਹੇ ਹਨ।

ਇਹ ਵੀ ਪੜ੍ਹੋ: ਫਰਜ਼ੀ ਲੋਨ ਐਪਸ ’ਤੇ ਗੂਗਲ ਦੀ ਸਖ਼ਤ ਕਾਰਵਾਈ, ਪਲੇ ਸਟੋਰ ਤੋਂ ਹਟਾਏ ਕਈ ਐਪਸ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News