ਏਸ਼ੀਆਈ ਖੇਡਾਂ : ਭਾਰਤੀ ਪੁਰਸ਼ ਬੈਡਮਿੰਟਨ ਟੀਮ ਕੁਆਰਟਰ-ਫਾਈਨਲ ''ਚ

08/19/2018 3:50:29 PM

ਜਕਾਰਤਾ : ਕਿਦਾਂਬੀ ਸ਼੍ਰੀਕਾਂਤ ਦੀ ਅਗਵਾਈ 'ਚ ਭਾਰਤੀ ਪੁਰਸ਼ ਟੀਮ ਨੇ 18ਵੇਂ ਏਸ਼ੀਆਈ ਖੇਡਾਂ ਦੀ ਬੈਡਮਿੰਟਨ ਪ੍ਰਤੀਯੋਗਿਤਾ ਦੇ ਟੀਮ ਮੁਕਾਬਲਿਆਂ 'ਚ ਕੁਆਰਟਰ-ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਭਾਰਤੀ ਟੀਮ ਨੇ ਐਤਵਾਰ ਨੂੰ ਰਾਊਂਡ-16 ਮੁਕਾਬਲੇ 'ਚ ਮਾਲਦੀਵ ਦੀ ਗੈਰ ਤਜ਼ਰਬੇਕਾਰ ਟੀਮ ਨੂੰ ਇਕ ਪਾਸੜ ਅੰਦਾਜ਼ 'ਚ 3-0 ਨਾਲ ਹਰਾ ਦਿੱਤਾ। ਭਾਰਤ ਦਾ ਹੁਣ ਕੁਆਰਟਰ-ਫਾਈਨਲ 'ਚ ਮੇਜ਼ਬਾਨ ਇੰਡੋਨੇਸ਼ੀਆ ਨਾਲ ਮੁਕਾਬਲਾ ਹੋਵੇਗਾ ਜਿਸ ਨੂੰ ਪਹਿਲੇ ਰਾਊਂਡ 'ਚ ਬਾਈ ਮਿਲੀ ਹੈ। ਪੁਰਸ਼ ਟੀਮ ਨੂੰ ਪਿਛਲੇ ਏਸ਼ੀਆਈ ਖੇਡਾਂ 'ਚ ਦੱਖਣੀ ਕੋਰੀਆ ਨਾਲ ਰਾਊਂਡ-16 'ਚ 0-3 ਨਾਲ ਹਾਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਹ ਕੁਆਰਟਰ-ਫਾਈਨਲ 'ਚ ਨਹੀਂ ਪਹੁੰਚ ਸਕੀ ਸੀ। ਇਸ਼ ਵਾਰ ਉਸ ਨੂੰ ਆਖਰੀ 8 'ਚ  ਜਗ੍ਹਾ ਬਣਾ ਲਈ ਹੈ। ਪੀ. ਵੀ. ਸਿੰਧੂ ਅਤੇ ਸਾਇਨਾ ਨੇਹਵਾਲ ਦੀ ਅਗਵਾਈ 'ਚ ਭਾਰਤੀ ਮਹਿਲਾ ਟੀਮ ਸੋਮਵਾਰ ਨੂੰ ਮਜ਼ਬੂਤ ਜਾਪਾਨ ਖਿਲਾਫ ਕੁਆਰਟਰ-ਫਾਈਨਲ ਮੁਕਾਬਲੇ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਭਾਰਤ ਅਤੇ ਜਾਪਾਨ ਦੋਵਾਂ ਨੇ ਹੀ ਪਿਛਲੇ ਸੀਜ਼ਨ 'ਚ ਕਾਂਸੀ ਤਮਗੇ ਜਿੱਤੇ ਸੀ।


Related News