ਭਾਰਤੀ ਫੌਜ ਦੇ ਹੌਲਦਾਰ ਰਾਮਪਾਲ ਸਿੰਘ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ

Sunday, Apr 19, 2026 - 04:43 AM (IST)

ਭਾਰਤੀ ਫੌਜ ਦੇ ਹੌਲਦਾਰ ਰਾਮਪਾਲ ਸਿੰਘ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ

ਨੂਰਪੁਰਬੇਦੀ (ਸੰਜੀਵ ਭੰਡਾਰੀ) - ਖੇਤਰ ਦੇ ਪਿੰਡ ਸਮੀਰੋਵਾਲ ਦੇ ਭਾਰਤੀ ਫੌਜ ’ਚ ਬਤੌਰ ਹੌਲਦਾਰ ਡਿਊਟੀ ਨਿਭਾ ਰਹੇ 41 ਸਾਲਾ ਸੈਨਿਕ ਰਾਮਪਾਲ ਸਿੰਘ ਪੁੱਤਰ ਗੁਰਦਿਆਲ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਮ੍ਰਿਤਕ ਸੈਨਿਕ ਦੇ ਭਰਾ ਜਗਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਭਰਾ ਜੋ ਸਾਲ 2004 ’ਚ ਭਾਰਤੀ ਫੌਜ ’ਚ ਭਰਤੀ ਹੋਇਆ ਸੀ। ਇਸ ਸਮੇਂ 12 ਸਿੱਖ ਐੱਲ. ਆਈ. ਰੈਜੀਮੈਂਟ ਕਾਨਪੁਰ (ਉੱਤਰ ਪ੍ਰਦੇਸ਼) ਵਿਖੇ ਬਤੌਰ ਹੌਲਦਾਰ ਡਿਊਟੀ ਨਿਭਾ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਅੱਜ ਦੁਪਹਿਰ ਸਮੇਂ ਫੌਜ ਦੇ ਅਧਿਕਾਰੀਆਂ ਤੋਂ ਸੂਚਨਾ ਪ੍ਰਾਪਤ ਹੋਈ ਕਿ ਹਸਪਤਾਲ ਵਿਖੇ ਦਾਖਲ ਸੈਨਿਕ ਰਾਮਪਾਲ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਮੌਤ ਹੋ ਗਈ ਹੈ। ਸੈਨਿਕ ਰਾਮਪਾਲ ਸਿੰਘ ਦਾ ਦੋ ਦਿਨ ਬਾਅਦ 20 ਅਪ੍ਰੈਲ ਨੂੰ ਜਨਮਦਿਨ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 19 ਅਪ੍ਰੈਲ ਨੂੰ ਸਵੇਰੇ 10 ਵਜੇ ਚੰਡੀ ਮੰਦਰ ਤੋਂ ਪਹੁੰਚ ਰਹੀ ਭਾਰਤੀ ਸੈਨਾ ਦੀ ਟੁਕੜੀ ਵੱਲੋਂ ਸੈਨਿਕ ਦਾ ਸਰਕਾਰੀ ਸਨਮਾਨਾਂ ਨਾਲ ਪਿੰਡ ਸਮੀਰੋਵਾਲ ਵਿਖੇ ਸੰਸਕਾਰ ਕੀਤਾ ਜਾਵੇਗਾ। ਸੈਨਿਕ ਦੀ ਮੌਤ ਦੀ ਖਬਰ ਨਾਲ ਜਿੱਥੇ ਪਿੰਡ ਚ ਮਾਹੌਲ ਗਮਗੀਨ ਸੀ ਉੱਥੇ ਹੀ ਇਲਾਕੇ ’ਚ ਵੀ ਸ਼ੋਕ ਦੀ ਲਹਿਰ ਦੌੜ ਗਈ।


author

Inder Prajapati

Content Editor

Related News