ਭਾਰਤੀ ਜੂਡੋ ਖਿਡਾਰੀਆਂ ਨੇ ਪਹਿਲੇ ਦਿਨ ਜਿੱਤੇ 3 ਤਮਗੇ

05/12/2018 4:26:43 PM

ਨਵੀਂ ਦਿੱਲੀ—ਰੋਹਿਣੀ ਐੱਸ. ਮੋਹਿਤੇ ਤੇ ਤਬਾਬੀ ਦੇਵੀ ਥੰਜਾਮ ਨੇ ਲੈਬਨਾਨ 'ਚ ਚੱਲ ਰਹੀ ਏਸ਼ੀਆਈ ਕੈਡੇਟ ਜੂਡੋ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਸੋਨ ਤਮਗਾ ਆਪਣੇ ਨਾਂ ਕੀਤਾ, ਜਦਕਿ ਹਰੀਸ਼ ਨੂੰ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ।  ਕੈਡੇਟ ਚੈਂਪੀਅਨਸ਼ਿਪ 'ਚ ਮਹਾਰਾਸ਼ਟਰ ਦੀ ਰੋਹਿਣੀ ਨੇ 40 ਕਿ. ਗ੍ਰਾ. 'ਚ, ਜਦਕਿ ਮਣੀਪੁਰ ਦੀ ਤਬਾਬੀ ਨੇ 44 ਕਿ. ਗ੍ਰਾ. 'ਚ ਪਹਿਲਾ ਸਥਾਨ ਹਾਸਲ ਕੀਤਾ। ਤਬਾਬੀ ਦੇਵੀ ਨੇ ਕਿਰਗਿਸਤਾਨ 'ਚ ਪਿਛਲੇ ਸਾਲ ਹੋਈ ਏਸ਼ੀਆਈ ਕੈਡੇਟ ਜੂਡੋ ਚੈਂਪੀਅਨਸ਼ਿਪ 'ਚ ਵੀ ਸੋਨ ਤਮਗਾ ਜਿੱਤਿਆ ਸੀ। ਹਰਿਆਣਾ ਦੇ ਹਰੀਸ਼ ਨੇ 50 ਕਿ. ਗ੍ਰਾ. ਭਾਰ ਵਰਗ 'ਚ ਕਾਂਸੀ ਤਮਗਾ ਜਿੱਤਿਆ। ਭਾਰਤ ਨੇ 12ਵੀਂ ਏਸ਼ੀਆਈ ਕੈਡੇਟ ਜੂਡੋ ਚੈਂਪੀਅਨਸ਼ਿਪ ਤੇ 19ਵੀਂ ਏਸ਼ੀਆਈ ਜੂਨੀਅਰ ਜੂਡੋ ਚੈਂਪੀਅਨਸ਼ਿਪ ਲਈ 4 ਮੈਂਬਰੀ ਟੀਮ ਭੇਜੀ ਹੈ।


Related News