ਏਸ਼ੀਆ ਬੈਡਮਿੰਟਨ ਚੈਂਪੀਅਨਸ਼ਿਪ : ਸਾਇਨਾ ਕੁਆਰਟਰ ਫਾਈਨਲ ''ਚ, ਸਿੰਧੂ ਬਾਹਰ

04/29/2016 2:46:01 PM

ਵੁਹਾਨ (ਚੀਨ)— ਵਿਸ਼ਵ ਦੀ 8ਵੇਂ ਨੰਬਰ ਦੀ ਖਿਡਾਰਨ ਭਾਰਤ ਦੀ ਸਾਇਨਾ ਨੇਹਵਾਲ ਨੇ ਆਪਣੀ ਜੇਤੂ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਇੱਥੇ ਵੀਰਵਾਰ ਨੂੰ ਏਸ਼ੀਆ ਬੈਡਮਿੰਟਨ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲਜ਼ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਪਰ ਪੀ. ਵੀ. ਸਿੰਧੂ ਦਾ ਸਫਰ ਦੂਜੇ ਦੌਰ ਵਿਚ ਹੀ ਖਤਮ ਹੋ ਗਿਆ। 
ਟੂਰਨਾਮੈਂਟ ਵਿਚ ਪੰਜਵਾਂ ਦਰਜਾ ਸਾਇਨਾ ਨੇ ਥਾਈਲੈਂਡ ਦੀ ਨਿਤਚਾਓਨ ਜਿੰਦਾਪੋਲ ਨੂੰ ਮਹਿਲਾ ਸਿੰਗਲਜ਼ ਦੇ ਦੂਜੇ ਦੌਰ ਵਿਚ 45 ਮਿੰਟ ਤਕ ਚੱਲੇ ਸੰਘਰਸ਼ਪੂਰਨ ਮੁਕਾਬਲੇ ਵਿਚ 21-14, 21-18 ਨਾਲ ਹਰਾ ਦਿੱਤਾ। ਵਿਸ਼ਵ ਦੀ 25ਵੇਂ ਨੰਬਰ ਦੀ ਖਿਡਾਰਨ ਜਿੰਦਾਪੋਲ ਇਕ ਵਾਰ ਫਿਰ ਸਾਇਨਾ ਵਿਰੁੱਧ ਜਿੱਤ ਦਰਜ ਨਹੀਂ ਕਰ ਸਕੀ ਤੇ ਇਸੇ ਦੇ ਨਾਲ ਹੀ ਭਾਰਤੀ ਸਟਾਰ ਨੇ ਥਾਈ ਖਿਡਾਰਨ ਵਿਰੁੱਧ ਆਪਣਾ ਕਰੀਅਰ ਰਿਕਾਰਡ 7-0 ਕਰ ਲਿਆ।
ਪਰ ਇਕ ਹੋਰ ਮਹਿਲਾ ਸਿੰਗਲਜ਼ ਮੁਕਾਬਲੇ ਵਿਚ ਵਿਸ਼ਵ ਦੀ 10ਵੇਂ ਨੰਬਰ ਦੀ ਖਿਡਾਰੀ ਪੀ. ਵੀ. ਸਿੰਧੂ ਅੱਠਵਾਂ ਦਰਜਾ ਚੀਨੀ ਤਾਈਪੇ ਦੀ ਤਾਈ ਜੂ ਯਿੰਗ ਦੀ ਚੁਣੌਤੀ ਨੂੰ ਪਾਰ ਨਹੀਂ ਕਰ ਸਕੀ ਤੇ ਇਕ ਘੰਟੇ ਤਕ ਚੱਲੇ ਮੁਕਾਬਲੇ ਵਿਚ ਸਿੰਧੂ ਨੂੰ ਅੰਤ 21-13, 20-22, 8-21 ਨਾਲ ਹਰਾ ਝੱਲਣੀ ਪਈ।


Related News