ਕਜ਼ਾਕਿਸਤਾਨ ਚੈਲੇਂਜ ਦੇ ਪ੍ਰੀ ਕੁਆਰਟਰ ਫਾਈਨਲ ''ਚ ਅਨਮੋਲ ਖਰਬ

Wednesday, Apr 03, 2024 - 09:12 PM (IST)

ਕਜ਼ਾਕਿਸਤਾਨ ਚੈਲੇਂਜ ਦੇ ਪ੍ਰੀ ਕੁਆਰਟਰ ਫਾਈਨਲ ''ਚ ਅਨਮੋਲ ਖਰਬ

ਅਸਤਾਨਾ- ਭਾਰਤ ਦੇ ਨੌਜਵਾਨ ਖਿਡਾਰੀ ਅਨਮੋਲ ਖਰਬ ਨੇ ਹਮਵਤਨ ਮਾਲਵਿਕਾ ਬੰਸੋਦ ਦੀ ਸਖ਼ਤ ਚੁਣੌਤੀ ਨੂੰ ਹਰਾ ਕੇ ਬੁੱਧਵਾਰ ਨੂੰ ਇੱਥੇ ਕਜ਼ਾਕਿਸਤਾਨ ਇੰਟਰਨੈਸ਼ਨਲ ਚੈਲੇਂਜ ਬੈਡਮਿੰਟਨ ਟੂਰਨਾਮੈਂਟ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਦੇ ਸੋਨ ਤਮਗਾ ਜੇਤੂ ਅਤੇ ਮੌਜੂਦਾ ਕੌਮੀ ਚੈਂਪੀਅਨ 17 ਸਾਲਾ ਅਨਮੋਲ ਨੇ 59 ਮਿੰਟ ਤੱਕ ਚੱਲੇ ਮੈਚ ਵਿੱਚ ਮਾਲਵਿਕਾ ਨੂੰ 21-13, 22-20 ਨਾਲ ਹਰਾਇਆ।

ਦੁਨੀਆ ਦੇ 333ਵੇਂ ਨੰਬਰ ਦੇ ਖਿਡਾਰੀ ਅਨਮੋਲ ਦਾ ਅਗਲੇ ਦੌਰ 'ਚ ਇੰਡੋਨੇਸ਼ੀਆ ਦੀ 21 ਸਾਲਾ ਨੂਰਾਨੀ ਰਾਤੂ ਅਜ਼ਹਾਰਾ ਨਾਲ ਸਾਹਮਣਾ ਹੋਵੇਗਾ। ਅਨਮੋਲ ਨੂੰ ਕੁਆਲੀਫਿਕੇਸ਼ਨ ਰਾਊਂਡ ਵਿੱਚ ਪਹਿਲਾਂ ਕਜ਼ਾਕਿਸਤਾਨ ਦੀ ਕੈਮਿਲਾ ਸਾਮਾਗੁਲੋਵਾ ਤੋਂ ਵਾਕਓਵਰ ਮਿਲਿਆ ਅਤੇ ਫਿਰ ਮਲੇਸ਼ੀਆ ਦੀ ਕੈਸੀ ਰਿਨ ਰੋਮਪੋਗ ਨੂੰ 21-91, 21-9 ਨਾਲ ਹਰਾ ਕੇ ਮੁੱਖ ਡਰਾਅ ਵਿੱਚ ਜਗ੍ਹਾ ਪੱਕੀ ਕੀਤੀ।


author

Aarti dhillon

Content Editor

Related News