ਜੇਕਰ ਅਸ਼ਵਿਨ ਟੈਸਟ ਟੀਮ ''ਚੋਂ ਬਾਹਰ ਹੋ ਸਕਦੇ ਹਨ ਤਾਂ T20i ''ਚੋਂ ਕੋਹਲੀ ਵੀ : ਕਪਿਲ ਦੇਵ

Saturday, Jul 09, 2022 - 02:31 PM (IST)

ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦਾ ਬੱਲਾ ਪਿਛਲੇ ਕਈ ਮਹੀਨਿਆਂ ਤੋਂ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਖ਼ਾਮੋਸ਼ ਹੈ। ਇੰਡੀਅਨ ਪ੍ਰੀਮੀਅਰ ਲੀਗ ਹੋਵੇ ਜਾਂ ਹਾਲ ਹੀ 'ਚ ਇੰਗਲੈਂਡ ਖਿਲਾਫ ਖੇਡਿਆ ਗਿਆ ਟੈਸਟ ਮੈਚ, ਕੋਹਲੀ ਦੇ ਬੱਲੇ ਨੇ ਉਹ ਦੌੜਾਂ ਨਹੀਂ ਬਣਾਈਆਂ, ਜਿਸ ਲਈ ਉਹ ਜਾਣਿਆ ਜਾਂਦਾ ਹੈ। ਖਰਾਬ ਫਾਰਮ ਨਾਲ ਜੂਝ ਰਹੇ ਭਾਰਤੀ ਕ੍ਰਿਕਟਰ ਲਈ ਸਾਬਕਾ ਕਪਤਾਨ ਕਪਿਲ ਦੇਵ ਨੇ ਵੱਡਾ ਬਿਆਨ ਦਿੱਤਾ ਹੈ।

ਇਹ ਵੀ ਪੜ੍ਹੋ : ਕੈਂਸਰ ਖ਼ਿਲਾਫ਼ ਜੰਗ ਜਿੱਤਣ ਵਾਲੇ ਅਵਤਾਰ ਸਿੰਘ ਦਾ ਟੈਰੀ ਫੌਕਸ ਦੀ ਯਾਦ 'ਚ ਸ਼ਲਾਘਾਯੋਗ ਉਪਰਾਲਾ

ਭਾਰਤ ਦੇ ਸਾਬਕਾ ਕਪਤਾਨ ਕਪਿਲ ਦੇਵ ਦਾ ਮੰਨਣਾ ਹੈ ਕਿ ਜੇਕਰ ਰਵੀਚੰਦਰਨ ਅਸ਼ਵਿਨ ਵਰਗੇ ਪ੍ਰਤਿਭਾਸ਼ਾਲੀ ਗੇਂਦਬਾਜ਼ ਨੂੰ ਟੈਸਟ ਟੀਮ ਦੀ ਪਲੇਇੰਗ ਇਲੈਵਨ 'ਚੋਂ ਬਾਹਰ ਕੀਤਾ ਜਾ ਸਕਦਾ ਹੈ ਤਾਂ ਟੀ-20 ਟੀਮ 'ਚ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਵਿਰਾਟ ਕੋਹਲੀ ਨੂੰ ਬਾਹਰ ਕਰਨਾ ਵੱਡੀ ਗੱਲ ਨਹੀਂ ਹੋਣੀ ਚਾਹੀਦੀ। ਕੋਹਲੀ ਲਗਭਗ ਤਿੰਨ ਸਾਲਾਂ ਤੋਂ ਵੱਡੀਆਂ ਪਾਰੀਆਂ ਖੇਡਣ ਲਈ ਜੂਝ ਰਹੇ ਹਨ। ਭਾਰਤ ਨੂੰ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਾਉਣ ਵਾਲੇ ਆਲਰਾਊਂਡਰ ਕਪਤਾਨ ਦਾ ਮੰਨਣਾ ਹੈ ਕਿ ਜੇਕਰ ਉਹ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਸ਼ਾਨਦਾਰ ਲੈਅ 'ਚ ਚੱਲ ਰਹੇ ਖਿਡਾਰੀਆਂ ਨੂੰ ਲੋੜੀਂਦੇ ਮੌਕੇ ਨਹੀਂ ਦਿੰਦੇ ਤਾਂ ਇਹ ਭਾਰਤੀ ਟੀਮ ਪ੍ਰਬੰਧਨ ਨਾਲ ਬੇਇਨਸਾਫੀ ਹੋਵੇਗੀ।

ਕਪਿਲ ਨੇ ਕਿਹਾ, 'ਜੇਕਰ ਤੁਸੀਂ ਟੈਸਟ 'ਚ ਦੂਜੇ ਸਰਬੋਤਮ ਗੇਂਦਬਾਜ਼ ਅਸ਼ਵਿਨ ਨੂੰ ਟੀਮ ਤੋਂ ਬਾਹਰ ਕਰ ਸਕਦੇ ਹੋ ਤਾਂ ਦੁਨੀਆ ਦਾ ਨੰਬਰ ਇਕ ਖਿਡਾਰੀ ਵੀ ਬਾਹਰ ਬੈਠ ਸਕਦਾ ਹੈ। ਮੈਂ ਚਾਹੁੰਦਾ ਹਾਂ ਕਿ ਕੋਹਲੀ ਦੌੜਾਂ ਬਣਾਵੇ, ਪਰ ਇਸ ਸਮੇਂ ਵਿਰਾਟ ਕੋਹਲੀ ਉਸ ਤਰ੍ਹਾਂ ਨਹੀਂ ਖੇਡ ਰਿਹਾ ਜਿਸ ਤਰ੍ਹਾਂ ਅਸੀਂ ਉਸ ਨੂੰ ਜਾਣਦੇ ਹਾਂ। ਜੇਕਰ ਉਹ ਪ੍ਰਦਰਸ਼ਨ ਨਹੀਂ ਕਰਦਾ, ਤਾਂ ਤੁਸੀਂ ਨਵੇਂ ਖਿਡਾਰੀਆਂ ਨੂੰ ਬਾਹਰ ਨਹੀਂ ਰੱਖ ਸਕਦੇ।

ਇਹ ਵੀ ਪੜ੍ਹੋ : ਪਿਛਲੇ ਕੁਝ ਸਮੇਂ 'ਚ ਦਬਾਅ ਕਾਰਨ ਖੇਡ ਦਾ ਆਨੰਦ ਨਹੀਂ ਮਾਣ ਰਹੀ ਸੀ : ਹਰਮਨਪ੍ਰੀਤ ਕੌਰ

ਕਪਿਲ ਨੇ ਕਿਹਾ ਕਿ ਵੈਸਟਇੰਡੀਜ਼ ਦੌਰੇ ਤੋਂ ਵਿਰਾਟ ਦੇ ਛੁੱਟੀ 'ਤੇ ਉਸ ਨੂੰ ਟੀਮ ਤੋਂ ਬਾਹਰ ਕਰਨ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਉਸ ਨੇ ਕਿਹਾ, 'ਜੇਕਰ ਤੁਸੀਂ ਚਾਹੋ ਤਾਂ ਇਸ ਨੂੰ ਆਰਾਮ ਕਹਿ ਸਕਦੇ ਹੋ ਜਾਂ ਟੀਮ ਤੋਂ ਬਾਹਰ ਕਹਿ ਸਕਦੇ ਹੋ। ਇਸ ਬਾਰੇ ਹਰ ਕੋਈ ਆਪਣੀ-ਆਪਣੀ ਰਾਏ ਰੱਖ ਸਕਦਾ ਹੈ। ਜੇਕਰ ਚੋਣਕਾਰਾਂ ਨੇ ਉਸ ਨੂੰ ਨਹੀਂ ਚੁਣਿਆ ਤਾਂ ਅਜਿਹਾ ਇਸ ਲਈ ਹੋ ਸਕਦਾ ਹੈ ਕਿਉਂਕਿ ਵੱਡੇ ਖਿਡਾਰੀ ਪ੍ਰਦਰਸ਼ਨ ਨਹੀਂ ਕਰ ਰਹੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਾਣਕਾਰੀ
 


Tarsem Singh

Content Editor

Related News