ਆਰਸੇਨਲ ਨੇ ਮੈਨਚੈਸਟਰ ਯੂਨਾਈਟਿਡ ਨੂੰ ਹਰਾਇਆ, ਚੇਲਸੀ ਨੇ ਡਰਾਅ ਖੇਡਿਆ
Thursday, Jan 02, 2020 - 11:55 AM (IST)

ਸਪੋਰਟਸ ਡੈਸਕ— ਮੈਨਚੈਸਟਰ ਯੂਨਾਈਟਿਡ ਫੁੱਟਬਾਲ ਕਲੱਬ ਨੂੰ ਆਰਸੇਨਲ ਤੋਂ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਚੇਲਸੀ ਨੇ ਬੁੱਧਵਾਰ ਨੂੰ ਇੰਗਲਿਸ਼ ਪ੍ਰੀਮੀਅਰ ਲੀਗ 'ਚ ਡਰਾਅ ਖੇਡਿਆ। ਆਰਸੇਨਲ ਲਈ ਨਿਕੋਲਸ ਪੇਪੇ ਨੇ ਅੱਠਵੇਂ ਅਤੇ ਪੀ. ਸੋਕ੍ਰਾਟਿਸ ਨੇ 43ਵੇਂ ਮਿੰਟ 'ਚ ਗੋਲ ਕੀਤੇ। ਮੈਨਚੈਸਟਰ ਯੂਨਾਈਟਿਡ 31 ਅੰਕ ਲੈ ਕੇ ਪੰਜਵੇਂ ਸਥਾਨ 'ਤੇ ਹੈ ਅਤੇ ਉਹ ਚੌਥੇ ਸਥਾਨ 'ਤੇ ਚਲ ਰਹੀ ਚੇਲਸੀ (36) ਤੋਂ ਸਿਰਫ 5 ਅੰਕ ਪਿੱਛੇ ਹੈ। ਚੇਲਸੀ ਨੇ ਬ੍ਰਿਗਟਨ ਤੋਂ 1-1 ਨਾਲ ਡਰਾਅ ਖੇਡਿਆ ਜਦਕਿ ਟੋਟੇਨਹਮ ਨੂੰ ਸਾਊਥੰਪਟਨ ਤੋਂ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।