ਅਰਜਨਟੀਨਾ ਦੇ ਲਾਵੇਜੀ ਨੇ ਫੁੱਟਬਾਲ ਤੋਂ ਸੰਨਿਆਸ ਦਾ ਕੀਤਾ ਐਲਾਨ

Saturday, Dec 14, 2019 - 05:41 PM (IST)

ਅਰਜਨਟੀਨਾ ਦੇ ਲਾਵੇਜੀ ਨੇ ਫੁੱਟਬਾਲ ਤੋਂ ਸੰਨਿਆਸ ਦਾ ਕੀਤਾ ਐਲਾਨ

ਸਪੋਰਟਸ ਡੈਸਕ— ਅਰਜਨਟੀਨਾ ਦੇ ਸਾਬਕਾ ਫਾਰਵਰਡ ਐਜੇਕਵੇਲੀ ਲਾਵੇਜੀ ਨੇ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 34 ਸਾਲ ਦਾ ਲਾਵੇਜੀ ਨੇ ਟਵਿਟਰ 'ਤੇ ਆਪਣੇ ਸੰਨਿਆਸ ਦਾ ਐਲਾਨ ਕੀਤਾ। ਉਨ੍ਹਾਂ ਨੇ ਕਰੀਅਰ ਦੇ ਦੌਰਾਨ ਮਦਦ ਕਰਨ ਵਾਲੇ ਲੋਕਾਂ ਨੂੰ ਧੰਨਵਾਦ ਵੀ ਕੀਤਾ।PunjabKesariਲਾਵੇਜੀ ਨੇ ਕਿਹਾ, ਇਸ ਕਹਾਣੀ ਦੇ ਸ਼ਾਨਦਾਰ ਸਾਲ ਰਹੇ ਸਨ। ਇਨ੍ਹਾਂ ਸਾਲਾਂ ਦੌਰਾਨ ਮੈਂ ਸਿਖਣਾ ਜਾਰੀ ਰੱਖਿਆ ਅਤੇ ਇਸ ਦੌਰਾਨ ਕਈ ਯਾਦਾਂ ਵੀ ਮੇਰੇ ਨਾਲ ਜੁੜੀਆਂ, ਜੋ ਕਿ ਹਮੇਸ਼ਾ ਮੇਰੇ ਦਿਲ 'ਚ ਰਹਿਣਗੀਆਂ। ਲਾਵੇਜੀ ਨੇ 2007 'ਚ ਅਰਜਨਟੀਨਾ ਲਈ ਅੰਤਰਰਾਸ਼ਟਰੀ ਫੁੱਟਬਾਲ 'ਚ ਡੈਬਿਊ ਕੀਤਾ ਸੀ। ਉਹ ਨੇਪੋਲੀ ਅਤੇ ਪੈਰਿਸ ਸੈਂਟ ਜਰਮੇਨ (ਪੀ. ਐੱਸ. ਜੀ) ਲਈ ਵੀ ਖੇਡ ਚੁੱਕੇ ਹਨ।


Related News