ਤੀਰਅੰਦਾਜ਼ੀ : ਦੀਪਿਕਾ ਸਮੇਤ 6 ਤੀਰਅੰਦਾਜ਼ਾਂ ਨੇ ਕਾਇਮ ਰੱਖੀਆਂ ਉਮੀਦਾਂ
Wednesday, Aug 22, 2018 - 12:16 AM (IST)
ਜਕਾਰਤਾ— ਸਟਾਰ ਤੀਰਅੰਦਾਜ਼ ਦੀਪਿਕਾ ਕੁਮਾਰੀ ਸਮੇਤ ਛੇ ਭਾਰਤੀ ਤੀਰਅੰਦਾਜ਼ਾਂ ਨੇ ਰੈਂਕਿੰਗ ਰਾਊਂਡ ਪਾਰ ਕਰ ਕੇ ਏਸ਼ੀਆਈ ਖੇਡਾਂ ਦੀ ਰਿਕਰਵ ਤੀਰਅੰਦਾਜ਼ੀ ਪ੍ਰਤੀਯੋਗਿਤਾ 'ਚ ਦੇਸ਼ ਦੀਆਂ ਉਮੀਦਾਂ ਬਰਕਰਾਰ ਰੱਖੀਆਂ, ਜਦਕਿ ਸੁਖਚੈਨ ਸਿੰਘ ਤੇ ਲਕਸ਼ਮੀ ਰਾਣੀ ਮਾਝੀ ਐਲਿਮੀਨੇਟ ਹੋ ਗਏ। ਰਿਕਰਵ ਵਿਅਕਤੀਗਤ ਰੈਂਕਿੰਗ ਰਾਊਂਡ ਵਿਚ ਦੀਪਿਕਾ, ਪ੍ਰੋਮਿਲਾ ਦਾਈਮਾਰੀ ਤੇ ਅੰਕਿਤਾ ਭਗਤ ਅਤੇ ਪੁਰਸ਼ ਵਰਗ ਵਿਚ ਅਤਾਨੂ ਦਾਸ, ਵਿਸ਼ਵਾਸ ਤੇ ਜਗਦੀਸ਼ ਚੌਧਰੀ ਨੇ ਇਹ ਦੌਰ ਪਾਰ ਕੀਤਾ ਤੇ ਹੁਣ ਉਹ ਅਗਲੇ ਮੁਕਾਬਲਿਆਂ 'ਚ ਭਾਰਤ ਦੀ ਪ੍ਰਤੀਨਿਧਤਾ ਕਰਨਗੇ।
