ਪੁਲਸ ਨੂੰ ਹੱਤਿਆਕਾਂਡ ''ਚ ਮਿਲੀ ਵੱਡੀ ਸਫਲਤਾ, ਨਜਾਇਜ਼ ਅਸਲੇ ਤੇ ਗੋਲੀ ਸਿੱਕੇ ਸਮੇਤ ਮੁਲਜ਼ਮ ਗ੍ਰਿਫਤਾਰ
Saturday, Jan 17, 2026 - 09:12 PM (IST)
ਫਗਵਾੜਾ, (ਜਲੋਟਾ)–ਸਥਾਨਕ ਹਦੀਆਬਾਦ ਵਿਖੇ ਹੋਏ ਇੱਕ ਚਰਚਿਤ ਹੱਤਿਆਕਾਂਡ ਦੇ ਮਾਮਲੇ 'ਚ ਪੁਲਸ ਨੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਅੱਜ ਫਗਵਾੜਾ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਐੱਸਪੀ ਫਗਵਾੜਾ ਮਾਧਵੀ ਸ਼ਰਮਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਜਸਪ੍ਰੀਤ ਉਰਫ ਜੱਸੀ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਖਜੂਰਲਾ ਥਾਣਾ ਸਦਰ ਫਗਵਾੜਾ ਵਜੋਂ ਹੋਈ ਹੈ। ਐੱਸਪੀ ਸ਼ਰਮਾ ਨੇ ਦੱਸਿਆ ਕਿ ਦੋਸ਼ੀ ਪਾਸੋਂ ਪੁਲਸ ਨੇ 1 ਪਿਸਤੌਲ ਸਮੇਤ 2 ਜਿੰਦਾ ਰੋਂਦ ਅਤੇ ਇੱਕ ਗੱਡੀ ਹੁੰਡਈ ਕਰੇਟਾ ਰੰਗ ਚਿੱਟਾ ਬਰਾਮਦ ਕੀਤੀ ਹੈ।
ਐੱਸਪੀ ਸ਼ਰਮਾ ਨੇ ਦੱਸਿਆ ਕਿ 3 ਦਸੰਬਰ 2025 ਦੀ ਦੇਰ ਰਾਤ ਜਸਪ੍ਰੀਤ ਉਰਫ ਜੱਸੀ ਰਾਜ ਕਰਨ ਉਰਫ ਗੋਲੂ ਪੁੱਤਰ ਜਰਨੈਲ ਸਿੰਘ ਵਾਸੀ ਮਾਣਕਪੁਰ ਸ਼ਾਹਕੋਟ ਜਿਲਾ ਜਲੰਧਰ ਦੇਹਾਤੀ ਸਮੇਤ ਦੋ ਨਾਮਲੂਮ ਵਿਅਕਤੀ ਇੱਕ ਥਾਂ ਤੇ ਬੈਠ ਕੇ ਖਾ ਪੀ ਰਹੇ ਸਨ ਜਿੱਥੇ ਕਿ ਅਵਿਨਾਸ਼ ਉਰਫ ਗੋਲੂ ਪੁੱਤਰ ਨੰਦ ਲਾਲ ਵਾਸੀ ਹਦੀਆਬਾਦ ਫਗਵਾੜਾ ਵੀ ਆਪਣੇ ਘਰ ਤੋਂ ਜੰਜ ਘਰ ਹਦੀਆਬਾਦ ਚਲਾ ਗਿਆ ਜੋ ਕਿ ਪਹਿਲਾਂ ਤੋਂ ਹੀ ਅਵਿਨਾਸ਼ ਉਰਫ ਗੋਲੂ ਦੇ ਜਾਣਕਾਰ ਸਨ। ਜਸਪ੍ਰੀਤ ਉਰਫ ਜੱਸੀ ਦੀ ਉਕਤ ਅਵਿਨਾਸ਼ ਉਰਫ ਗੋਲੂ ਨਾਲ ਆਪਸੀ ਕਿਸੇ ਗਲ ਨੂੰ ਲੈਕੇ ਬਹਿਸ ਹੋ ਗਈ ਜਿਸ ਤੇ ਜਸਪ੍ਰੀਤ ਉਰਫ ਜੱਸੀ ਨੇ ਆਪਣੇ ਡੱਬ ਵਿੱਚੋਂ ਪਿਸਤੌਲ ਕੱਢ ਕੇ ਅਵਿਨਾਸ਼ ਉਰਫ ਗੋਲੂ ਦੇ ਗੋਲੀ ਮਾਰ ਦਿੱਤੀ ਜੋ ਉਸ ਦੀ ਗਰਦਨ ਵਿੱਚ ਲੱਗੀ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।
ਐੱਸਪੀ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਮਨੀਸ਼ ਘਈ ਪੁੱਤਰ ਨੰਦ ਲਾਲ ਵਾਸੀ ਹਦੀਆਬਾਦ ਦੇ ਬਿਆਨ ਤੇ ਪੁਲਸ ਨੇ ਥਾਣਾ ਸਤਨਾਮਪੁਰਾ ਵਿਖੇ ਹੱਤਿਆਕਾਂਡ ਦੇ ਦੋਸ਼ ਚ ਜਸਪ੍ਰੀਤ ਉਰਫ ਜੱਸੀ ਰਾਜ ਕਰਨ ਉਰਫ ਗੋਲੂ ਸਮੇਤ ਨਾਮੂਲਮ ਵਿਅਕਤੀਆ ਖਿਲਾਫ ਮਾਮਲਾ ਦਰਜ ਜਾਂਚ ਸ਼ੁਰੂ ਕਰ ਦਿੱਤੀਸੀ। ਇਸ ਮੁਕਦਮੇ ਨੂੰ ਵੱਖ-ਵੱਖ ਐਂਗਲਾਂ ਤੋਂ ਟਰੇਸ ਕਰਨ ਲਈ ਡੀਐੱਸਪੀ ਫਗਵਾੜਾ ਭਾਰਤ ਭੂਸ਼ਣ ਦੀ ਅਗਵਾਈ ਹੇਠ ਇੰਸਪੈਕਟਰ ਹਰਦੀਪ ਸਿੰਘ ਮੁੱਖ ਅਫਸਰ ਥਾਣਾ ਸਤਨਾਮਪੁਰਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ। ਪੁਲਸ ਨੇ ਹੱਤਿਆਕਾਂਡ ਚ ਮੁੱਖ ਦੋਸ਼ੀ ਜਸਪ੍ਰੀਤ ਉਰਫ ਜੱਸੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਪਾਸੋਂ ਵਾਰਦਾਤ ਸਮੇਂ ਵਰਤਿਆ ਗਿਆ ਪਿਸਤੌਲ ਅਤੇ 2 ਜਿੰਦਾ ਰੋਂਦ ਬਰਾਮਦ ਕੀਤੇ ਗਏ ਹਨ ਜਿਸ ਨੂੰ ਪੇਸ਼ ਅਦਾਲਤ ਕਰਕੇ ਪੁਲਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਹੱਤਿਆਕਾਂਡ ਸਬੰਧੀ ਪੁਲਸ ਨੇ ਹਾਲੇ ਤੱਕ ਮੁੱਖ ਦੋਸ਼ੀ ਜਸਪ੍ਰੀਤ ਉਰਫ ਜੱਸੀ ਸਮੇਤ ਕੁੱਲ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜਸਪ੍ਰੀਤ ਉਰਫ ਜੱਸੀ ਨੂੰ ਅਦਾਲਤ ਪੇਸ਼ ਕਰ ਉਸ ਦਾ ਪੁਲਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ ਅਤੇ ਦੌਰਾਨੇ ਪੁੱਛਗਿਛ ਹੋਰ ਸਨਸਨੀਖੇਜ ਖੁਲਾਸੇ ਹੋਣ ਦੀ ਸੰਭਾਵਨਾ ਹੈ। ਐੱਸਪੀ ਮਾਧਵੀ ਸ਼ਰਮਾ ਨੇ ਦੱਸਿਆ ਕਿ ਦੋਸ਼ੀ ਜਸਪ੍ਰੀਤ ਉਰਫ ਜੱਸੀ ਇਸ ਤੋਂ ਪਹਿਲਾਂ ਵੀ ਅਪਰਾਧਿਕ ਵਾਰਦਾਤਾਂ ਚ ਸ਼ਾਮਿਲ ਰਿਹਾ ਹੈ ਅਤੇ ਪੁਲਸ ਨੇ ਇਸ ਦੇ ਖਿਲਾਫ ਮਾਮਲੇ ਦਰਜ ਕੀਤੇ ਹੋਏ ਹਨ। ਪੁਲਸ ਜਾਂਚ ਦਾ ਦੌਰ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
