ਪਾਬੰਦੀਸ਼ੁਦਾ ਚਾਈਨਾ ਡੋਰ ਸਮੇਤ ਇਕ ਕਾਬੂ, 80 ਗੱਟੂ ਵੀ ਕੀਤੇ ਬਰਾਮਦ
Monday, Jan 12, 2026 - 10:19 AM (IST)
ਲੁਧਿਆਣਾ (ਰਾਜ) : ਜਾਨਲੇਵਾ ਪਲਾਸਟਿਕ ਚਾਈਨਾ ਡੋਰ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਇਕ ਮੁਲਜ਼ਮ ਨੂੰ ਭਾਰੀ ਮਾਤਰਾ ’ਚ ਡੋਰ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਜਵਾਹਰ ਨਗਰ ਕੈਂਪ ਦਾ ਰਹਿਣ ਵਾਲਾ ਸੁਸ਼ੀਲ ਕੁਮਾਰ ਹੈ। ਉਸ ਦੇ ਕਬਜ਼ੇ ’ਚੋਂ ਪੁਲਸ ਨੇ 80 ਗੱਟੂ ਬਰਾਮਦ ਕੀਤੇ ਹਨ। ਉਸ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਮਧੂਬਾਲਾ ਨੇ ਦੱਸਿਆ ਕਿ ਉਨਾਂ ਦੀ ਪੁਲਸ ਟੀਮ ਇਲਾਕੇ ’ਚ ਗਸ਼ਤ ’ਤੇ ਸੀ। ਇਸ ਦੌਰਾਨ ਸੂਚਨਾ ਦੇ ਆਧਾਰ ’ਤੇ ਪੁਲਸ ਪਾਰਟੀ ਨੇ ਜਵਾਹਰ ਨਗਰ ਕੈਂਪ ਦੇ ਮਿੱਡਾ ਚੌਕ ਨੇੜੇ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਪੁਲਸ ਨੇ ਮੁਲਜ਼ਮ ਸੁਸ਼ੀਲ ਕੁਮਾਰ ਨੂੰ ਕਾਬੂ ਕੀਤਾ।
ਇਹ ਵੀ ਪੜ੍ਹੋ : ਲੁਧਿਆਣਾ 'ਚ 2 ਸਕੀਆਂ ਭੈਣਾਂ ਲਾਪਤਾ! ਪਰਿਵਾਰ ਨੂੰ ਕਿਡਨੈਪਿੰਗ ਦਾ ਸ਼ੱਕ
ਜਦ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਦੀ ਨਿਸ਼ਾਨਦੇਹੀ ’ਤੇ 80 ਗੱਟੂ ਪਾਬੰਦੀਸ਼ੁਦਾ ਪਲਾਸਟਿਕ ਚਾਈਨਾ ਡੋਰ ਬਰਾਮਦ ਹੋਈ । ਪੁਲਸ ਵਲੋਂ ਮੁਲਜ਼ਮ ਖਿਲਾਫ਼ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਸਾਫ਼ ਕੀਤਾ ਹੈ ਕਿ ਸ਼ਹਿਰ ’ਚ ਪਾਬੰਦੀਸ਼ੁਦਾ ਡੋਰ ਵੇਚਣ ਵਾਲਿਆ ਨੂੰ ਬਖਸ਼ਿਆ ਨਹੀਂ ਜਾਵੇਗਾ।
