ਨਸ਼ੇੜੀਆਂ ਨੇ ਗੈਸ ਏਜੰਸੀ ਦੇ ਡਲਿਵਰੀਮੈਨ ਤੋਂ 8 ਦਿਨਾਂ ''ਚ 6 ਸਿਲੰਡਰ ਲੁੱਟੇ, ਦਹਿਸ਼ਤ ’ਚ ਗੈਸ ਏਜੰਸੀਆਂ ਦੇ ਡੀਲਰ

Tuesday, Jan 13, 2026 - 09:59 AM (IST)

ਨਸ਼ੇੜੀਆਂ ਨੇ ਗੈਸ ਏਜੰਸੀ ਦੇ ਡਲਿਵਰੀਮੈਨ ਤੋਂ 8 ਦਿਨਾਂ ''ਚ 6 ਸਿਲੰਡਰ ਲੁੱਟੇ, ਦਹਿਸ਼ਤ ’ਚ ਗੈਸ ਏਜੰਸੀਆਂ ਦੇ ਡੀਲਰ

ਲੁਧਿਆਣਾ, 12 ਜਨਵਰੀ (ਖੁਰਾਣਾ) : ਮਹਾਨਗਰ ਦੇ ਸ਼ਿਮਲਾਪੁਰੀ, ਡਾਬਾ ਅਤੇ ਲੋਹਾਰਾ ਰੋਡ ’ਤੇ ਸਰਗਰਮ ਨਸ਼ੇੜੀਆਂ ਦੇ ਗੈਂਗ ਵਲੋਂ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਇਕ ਹੀ ਗੈਸ ਏਜੰਸੀ ਦੇ ਵੱਖ-ਵੱਖ ਡਲਿਵਰੀਮੈਨਾਂ ਤੋਂ ਪਿਛਲੇ 8 ਦਿਨਾਂ ’ਚ 6 ਘਰੇਲੂ ਗੈਸ ਸਿਲੰਡਰ ਲੁੱਟਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਤਾਜ਼ਾ ਜਾਣਕਾਰ ਮੁਤਾਬਕ ਡਾਬਾ ਰੋਡ ’ਤੇ ਸੋਮਵਾਰ ਨੂੰ ਦਿਨ-ਦਿਹਾੜੇ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਗੈਸ ਸਿਲੰਡਰਾਂ ਦੀ ਸਪਲਾਈ ਕਰ ਰਹੇ ਬਚਨ ਗੈਸ ਏਜੰਸੀ ਦੇ ਡਲਿਵਰੀਮੈਨ ਨੂੰ ਘੇਰ ਕੇ ਮੋਟਰਸਾਈਕਲ ਸਵਾਰ ਨਸ਼ੇੜੀ ਲੁਟੇਰਿਆਂ ਵਲੋਂ ਆਟੋ ਰਿਕਸ਼ਾ ਵਿਚੋਂ ਭਰਿਆ ਹੋਇਆ ਗੈਸ ਸਿਲੰਡਰ ਲੁੱਟ ਲਿਆ ਗਿਆ।

ਇਹ ਵੀ ਪੜ੍ਹੋ : 13, 14, 15, ਜਨਵਰੀ ਨੂੰ ਇਨ੍ਹਾਂ ਸੂਬਿਆਂ 'ਚ ਪਵੇਗਾ ਭਾਰੀ ਮੀਂਹ! IMD ਵਲੋਂ ਅਲਰਟ ਜਾਰੀ

ਇਸ ਦੌਰਾਨ ਬੇਖੌਫ ਲੁਟੇਰਿਆਂ ਵਲੋਂ ਡਲਿਵਰੀਮੈਨ ਪ੍ਰਕਾਸ਼ ਕੁਮਾਰ ਨੂੰ ਹਥਿਆਰਾਂ ਦੀ ਨੋਕ ’ਤੇ ਲੈ ਕੇ ਆਟੋ ਰਿਕਸ਼ਾ ’ਚੋਂ ਭਰਿਆ ਹੋਇਆ ਗੈਸ ਸਿਲੰਡਰ ਉਡਾ ਲਿਆ ਗਿਆ ਅਤੇ ਰੌਲਾ ਪਾਉਣ ’ਤੇ ਮੋਟਰਸਾਈਕਲ ਸਵਾਰ ਲੁਟੇਰੇ ਹਵਾ ਨਾਲ ਗੱਲਾਂ ਕਰਦੇ ਫਰਾਰ ਹੋ ਗਏ। ਲੁਟੇਰਿਆਂ ਦੇ ਮੋਟਰਸਾਈਕਲ ’ਤੇ ਨੰਬਰ ਪਲੇਟ ਵੀ ਨਹੀਂ ਸੀ। ਇਲਾਕੇ ਵਿਚ ਸਰਗਰਮ ਲੁਟੇਰਿਆਂ ਵਲੋਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਕੀਤੀਆਂ ਜਾ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਕਾਰਨ ਗੈਸ ਏਜੰਸੀਆਂ ਦੇ ਡੀਲਰਾਂ ਅਤੇ ਡਲਿਵਰੀਮੈਨਜ਼ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜ਼ਿਆਦਾਤਰ ਇਲਾਕਿਆਂ ਵਿਚ ਡਲਿਵਰੀਮੈਨ ਹੁਣ ਦਿਨ ਸਮੇਂ ਵੀ ਗੈਸ ਸਿਲੰਡਰਾਂ ਦੀ ਡਲਿਵਰੀ ਦੇਣ ਤੋਂ ਡਰਦੇ ਨਜ਼ਰ ਆ ਰਹੇ ਹਨ। ਬਚਨ ਗੈਸ ਏਜੰਸੀ ਦੇ ਡਲਿਵਰੀਮੈਨ ਤੋਂ ਲੁਟੇਰਿਆਂ ਵਲੋਂ ਲੁੱਟੇ ਗੈਸ ਸਿਲੰਡਰ ਦੀਆਂ ਤਸਵੀਰਾਂ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈਆਂ ਹਨ ਅਤੇ ਸਬੰਧਤ ਪੁਲਸ ਸਟੇਸ਼ਨਾਂ ਦੇ ਐੱਸ. ਐੱਚ. ਓਜ਼ ਅਤੇ ਹੋਰ ਮੁਲਾਜ਼ਮਾਂ ਦੀ ਫੌਜ ਪੂਰੀ ਤਰ੍ਹਾਂ ਬੇਵੱਸ ਦਿਖਾਈ ਦੇ ਰਹੀ ਹੈ।

ਇਹ ਵੀ ਪੜ੍ਹੋ : ਭਾਰਤ ਦੇ ਸਖ਼ਤ ਇਤਰਾਜ਼ਾਂ ਦੇ ਬਾਵਜੂਦ ਚੀਨ ਦੀ ਅੜੀ, ਸ਼ਕਸਗਾਮ ਘਾਟੀ 'ਤੇ ਮੁੜ ਜਤਾਇਆ ਆਪਣਾ ਦਾਅਵਾ

ਕੀ ਕਹਿੰਦੇ ਹਨ ਏਜੰਸੀ ਮਾਲਕ

ਬਚਨ ਗੈਸ ਏਜੰਸੀ ਮਾਲਕ ਮਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 5 ਤੋਂ ਲੈ ਕੇ 12 ਜਨਵਰੀ ਦਰਮਿਆਨ ਉਨ੍ਹਾਂ ਦੀ ਗੈਸ ਏਜੰਸੀ ਦੇ ਡਲਿਵਰੀਮੈਨ ਪ੍ਰਕਾਸ਼ ਕੁਮਾਰ, ਛੋਟੇ ਲਾਲ, ਕਮਲੇਸ਼ ਕੁਮਾਰ ਅਤੇ ਮਨੋਜ ਤਿਵਾਰੀ ਨੂੰ ਦਿਨ ਦਿਹਾੜੇ ਘੇਰ ਕੇ ਨਸ਼ੇੜੀ ਲੁਟੇਰਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ 8 ਗੈਸ ਸਿਲੰਡਰ ਲੁੱਟ ਲਏ ਗਏ ਹਨ। ਮਨਜੀਤ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਗੈਸ ਏਜੰਸੀਆਂ ਤੇ ਡਲਿਵਰੀਮੈਨ ਅਤੇ ਪੈਟ੍ਰੋਪਲ ਪੰਪਾਂ ’ਤੇ ਵਾਹਨਾਂ ਵਿਚ ਤੇਲ ਪਾਉਣ ਵਾਲੇ ਕਰਿੰਦੇ ਲੁਟੇਰਿਆਂ ਦਾ ਸਾਫਟ ਟਾਰਗੈਟ ਬਣੇ ਹੋਏ ਹਨ ਜਿਨ੍ਹਾਂ ਦੇ ਨਾਲ ਆਏ ਦਿਨ ਲੁੱਟ-ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਉਨ੍ਹਾਂ ਨੂੰ ਪੁਲਸ ਪ੍ਰਸ਼ਾਸਨ ਦੇ ਕਾਰਜਸ਼ੇਲਂ ’ਤੇ ਪੂਰਾ ਯਕੀਨ ਹੈ ਅਤੇ ਜਲਦ ਹੀ ਲੁਟੇਰੇ ਪੁਲਸ ਦੀ ਗ੍ਰਿਫਤ ਵਿਚ ਹੋਣਗੇ। ਉਨ੍ਹਾਂ ਨੇ ਆਮ ਜਨਤਾ ਨੂੰ ਜਾਗਰੂਕ ਹੋਣ ਦੀ ਅਪੀਲ ਕੀਤੀ ਹੈ।


author

Sandeep Kumar

Content Editor

Related News