ਵੱਡਾ ਹਾਦਸਾ: ਧੁੱਪ ਸੇਕ ਰਹੀਆਂ ਭੈਣਾਂ ਛੱਤ ਸਮੇਤ ਹੇਠਾਂ ਡਿੱਗੀਆਂ
Monday, Jan 19, 2026 - 06:09 PM (IST)
ਫਤਿਹਗੜ ਚੂੜੀਆਂ(ਸਾਰੰਗਲ ਬਿਕਰਮਜੀਤ)- ਕਸਬਾ ਫਤਿਹਗੜ ਚੂੜੀਆਂ ਦੀ ਵਾਰਡ ਨੰਬਰ 10 ਵਿਖੇ ਇਕ ਗਰੀਬ ਪਰਿਵਾਰ ਦੀ ਕੱਚੇ ਕੋਠੇ ਦੀ ਛੱਤ ਸਮੇਤ ਦੋ ਸਕੀਆਂ ਭੈਣਾਂ ਦੇ ਹੇਠਾਂ ਡਿੱਗਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਜਲੀ ਪਤਨੀ ਵਿਨੋਦ ਕੁਮਾਰ ਵਾਸੀ ਫਤਿਹਗੜ ਚੂੜੀਆਂ ਨੇ ਦੱਸਿਆ ਕਿ ਉਸ ਦੀਆਂ ਕੁੜੀਆਂ ਖੁਸ਼ੀ (13) ਤੇ ਨੰਦਿਨੀ (11) ਆਪਣੇ ਘਰ ਦੇ ਕੋਠੇ ਦੀ ਛੱਤ 'ਤੇ ਬੈਠੀਆਂ ਧੁੱਪ ਸੇਕ ਰਹੀਆਂ ਸਨ ਕਿ ਅਚਾਨਕ ਦੋਵਾਂ ਬੱਚੀਆਂ ਸਮੇਤ ਕੋਠੇ ਦੀ ਛੱਤ ਹੇਠਾਂ ਡਿੱਗ ਪਈ, ਜਿਸ ਨਾਲ ਬੱਚੀਆਂ ਦਾ ਤਾਂ ਵਾਲ-ਵਾਲ ਬਚਾਅ ਹੋ ਗਿਆ ਪਰ ਘਰ ਦਾ ਕਾਫੀ ਮਾਲੀ ਨੁਕਸਾਨ ਹੋਇਆ ਹੈ। ਉਸ ਦੱਸਿਆ ਕਿ 2 ਵਾਰ ਕੱਚੇ ਮਕਾਨਾਂ ਦੀਆਂ ਛੱਤਾਂ ਨੂੰ ਪੱਕਿਆਂ ਕਰਨ ਲਈ ਫਾਰਮ ਵੀ ਭਰੇ ਸਨ ਪਰ ਅਜੇ ਤੱਕ ਕੋਈ ਪੈਸਾ ਨਹੀਂ ਮਿਲਿਆ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਉਹ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ।
ਇਹ ਵੀ ਪੜ੍ਹੋ- ਤਰਨਤਾਰਨ 'ਚ ਮਜ਼ਦੂਰਾਂ 'ਤੇ ਡਿੱਗਿਆ ਲੈਂਟਰ, ਪੈ ਗਿਆ ਚੀਕ-ਚਿਹਾੜਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
