ਹੈਰੋਇਨ ਅਤੇ ਨਸ਼ੇ ਦੀਆਂ ਗੋਲੀਆਂ ਸਮੇਤ 9 ਦੋਸ਼ੀ ਗ੍ਰਿਫ਼ਤਾਰ
Saturday, Jan 17, 2026 - 03:19 PM (IST)
ਫਿਰੋਜ਼ਪੁਰ (ਮਲਹੋਤਰਾ) : ਜ਼ਿਲ੍ਹਾ ਪੁਲਸ ਨੇ ਵੱਖ-ਵੱਖ ਥਾਵਾਂ ਤੋਂ 9 ਦੋਸ਼ੀਆਂ ਨੂੰ ਹੈਰੋਇਨ ਅਤੇ ਨਸ਼ੇ ਦੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਕੈਂਟ ਦੇ ਐੱਸ. ਆਈ. ਮੇਜਰ ਸਿੰਘ ਨੇ ਪ੍ਰਿੰਸ ਵਾਸੀ ਮੋਗਾ ਰੋਡ ਨੂੰ 3 ਗ੍ਰਾਮ ਹੈਰੋਇਨ ਅਤੇ ਇੱਕ ਛੋਟੇ ਕੰਪਿਊਟਰ ਕੰਡੇ ਸਮੇਤ, ਥਾਣਾ ਆਰਫਕੇ ਦੇ ਏ. ਐੱਸ. ਆਈ. ਨਿਰਮਲ ਸਿੰਘ ਨੇ ਪਰਮਿੰਦਰ ਸਿੰਘ ਪਿੰਡ ਧੀਰਾ ਘਾਰਾ ਨੂੰ 2 ਗ੍ਰਾਮ ਹੈਰੋਇਨ, ਲਾਈਟਰ, ਪੰਨੀ ਅਤੇ 10 ਰੁਪਏ ਦੇ ਨੋਟ ਸਮੇਤ, ਥਾਣਾ ਕੁੱਲਗੜੀ ਦੇ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਵਿਕਰਮਜੀਤ ਸਿੰਘ ਵਿੱਕੀ ਪਿੰਡ ਸੁਲਹਾਣੀ ਨੂੰ 4 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਇਸੇ ਤਰ੍ਹਾਂ ਥਾਣਾ ਤਲਵੰਡੀ ਭਾਈ ਦੇ ਇੰਸਪੈਕਟਰ ਜਸਵਿੰਦਰ ਸਿੰਘ ਨੇ ਜੋਬਨਦੀਪ ਸਿੰਘ ਵਾਸੀ ਅਜੀਤ ਨਗਰ ਨੂੰ 1.60 ਗ੍ਰਾਮ ਹੈਰੋਇਨ ਸਮੇਤ, ਥਾਣਾ ਸਿਟੀ ਜ਼ੀਰਾ ਦੇ ਕਾਂਸਟੇਬਲ ਗੁਰਲਾਲ ਸਿੰਘ ਨੇ ਭੁਪਿੰਦਰ ਸਿੰਘ ਹੈਪੀ ਬਸਤੀ ਮਾਛੀਆਂ ਨੂੰ 3 ਗ੍ਰਾਮ ਹੈਰੋਇਨ ਸਮੇਤ, ਥਾਣਾ ਸਦਰ ਜੀਰਾ ਦੇ ਏ. ਐੱਸ. ਆਈ. ਗਗਨਪ੍ਰੀਤ ਸਿੰਘ ਨੇ ਦਿਲਬਾਗ ਸਿੰਘ ਪਿੰਡ ਕੱਚਰਭੰਨ ਨੂੰ 3 ਗ੍ਰਾਮ ਹੈਰੋਇਨ ਸਮੇਤ, ਥਾਣਾ ਲੱਖੋਕੇ ਬਹਿਰਾਮ ਦੇ ਏ. ਐੱਸ. ਆਈ. ਮਹਿੰਦਰ ਸਿੰਘ ਨੇ ਲਖਵਿੰਦਰ ਸਿੰਘ ਲੱਖੂ ਪਿੰਡ ਲੋਧਰਾਂ ਨੂੰ 4 ਗ੍ਰਾਮ ਹੈਰੋਇਨ ਸਮੇਤ, ਥਾਣਾ ਗੁਰੂਹਰਸਹਾਏ ਦੇ ਏ. ਐੱਸ. ਆਈ. ਭੁਪਿੰਦਰ ਸਿੰਘ ਨੇ ਨੇਹਾ ਅਤੇ ਮੰਗਤ ਸਿੰਘ ਪਿੰਡ ਪੰਜੇ ਕੇ ਉਤਾੜ ਨੂੰ ਨਸ਼ੇ ਦੀਆਂ 420 ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸਾਰੇ ਦੋਸ਼ੀਆਂ ਦੇ ਖ਼ਿਲਾਫ਼ ਸਬੰਧਿਤ ਪੁਲਸ ਥਾਣਿਆਂ ਵਿਚ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਪਰਚੇ ਦਰਜ ਕਰ ਲਏ ਗਏ ਹਨ।
