ਖੌਫਨਾਕ ! ਅਕਬਰਪੁਰ ਖੁਡਾਲ ''ਚ ਔਰਤ ਨੇ ਫਾਹਾ ਲਗਾ ਕੀਤੀ ਖੁਦਕੁਸ਼ੀ, ਪਤੀ ਸਮੇਤ 3 ਖਿਲਾਫ ਪਰਚਾ
Friday, Jan 16, 2026 - 08:15 PM (IST)
ਬਰੇਟਾ, (ਬਾਂਸਲ)-ਇਥੋਂ ਨਜ਼ਦੀਕ ਪਿੰਡ ਅਕਬਰਪੁਰ ਖੁਡਾਲ ’ਚ ਔਰਤ ਵੱਲੋਂ ਘਰ ਦੇ ਕਮਰੇ ਵਿੱਚ ਪੱਖੇ ਨਾਲ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ ਹੈ। ਇਸ ਮਾਮਲੇ ‘ਚ ਥਾਣਾ ਬਰੇਟਾ ਪੁਲਸ ਨੇ ਮ੍ਰਿਤਕ ਔਰਤ ਦੇ ਪਤੀ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਂਚ ਅਧਿਕਾਰੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਰਾਤ ਅਕਬਰਪੁਰ ਖੁਡਾਲ ‘ਚ ਵੀਰਪਾਲ ਕੌਰ ਪਤਨੀ ਜਗਰਾਜ ਸਿੰਘ ਨੇ ਪੇਟੀ ਵਾਲੇ ਕਮਰੇ ‘ਚ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਵੀਰਪਾਲ ਕੌਰ ਦੇ ਪਿਤਾ ਭੋਲਾ ਸਿੰਘ ਦੁਆਰਾ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ’ਚ ਉਨ੍ਹਾਂ ਦੱਸਿਆ ਹੈ ਕਿ ਉਸ ਦੀ ਲੜਕੀ ਵੀਰਪਾਲ ਕੌਰ ਨਾਲ ਉਸ ਦੇ ਪਤੀ ਜਗਰਾਜ ਸਿੰਘ ਦਾ ਝਗੜਾ ਰਹਿੰਦਾ ਸੀ।
ਉਨ੍ਹਾਂ ਦੱਸਿਆ ਕਿ ਜਗਰਾਜ ਸਿੰਘ ਦੀ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਹੈ, ਪਰ ਪਹਿਲੇ ਵਿਆਹ ‘ਚੋਂ ਰਿਸ਼ਤੇ ’ਚ ਉਸ ਦੀ ਸਾਲੀ ਅਤੇ ਸੱਸ ਅਜੇ ਵੀ ਉਨ੍ਹਾਂ ਦੇ ਘਰ ’ਚ ਆ ਕੇ ਦਖਲ ਅੰਦਾਜ਼ੀ ਕਰਦੇ ਸਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾ ਵੀਰਪਾਲ ਕੌਰ ਦੇ ਪਿਤਾ ਭੋਲਾ ਸਿੰਘ ਦੇ ਬਿਆਨਾਂ ’ਤੇ ਪਤੀ ਜਗਰਾਜ ਸਿੰਘ , ਜਗਰਾਜ ਸਿੰਘ ਦੇ ਪਹਿਲੇ ਵਿਆਹ ਦੇ ਰਿਸ਼ਤੇ ’ਚੋਂ ਸਾਲੀ ਕਿਰਨਾ ਅਤੇ ਸੱਸ ਪਰਮਜੀਤ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
