ਅੰਸ਼ੂ ਨੇ ਵਿਸ਼ਵ ਕੈਡਿਟ ਕੁਸ਼ਤੀ ''ਚ ਜਿੱਤਿਆ ਸੋਨਾ

09/09/2017 4:44:29 AM

ਨਵੀਂ ਦਿੱਲੀ— ਨੌਜਵਾਨ ਭਾਰਤੀ ਮਹਿਲਾ ਪਹਿਲਵਾਨ ਅੰਸ਼ੂ ਨੇ ਜਾਪਾਨੀ  ਪਹਿਲਵਾਨ ਨੂੰ ਆਸਾਨੀ ਨਾਲ ਹਰਾ ਕੇ ਯੂਨਾਨ ਦੇ ਏੇਥੇਂਸ ਵਿਚ ਚੱਲ ਰਹੀ ਵਿਸ਼ਵ ਕੈਡਿਟ ਕੁਸ਼ਤੀ ਚੈਂਪੀਅਨਸ਼ਿਪ ਵਿਚ ਅੱਜ ਸੋਨਾ ਤਮਗਾ ਜਿੱਤਿਆ, ਜਦਕਿ ਤਿੰਨ ਹੋਰ ਭਾਰਤੀਆਂ ਨੇ ਕਾਂਸੀ ਤਮਗੇ ਹਾਸਲ ਕੀਤੇ। 16 ਸਾਲਾ ਅੰਸ਼ੂ ਨੇ ਫਾਈਨਲ ਵਿਚ ਜਾਪਾਨ ਦੀ ਨਾਓਮੀ ਰੂਈਕੇ ਨੂੰ 2-0 ਨਾਲ ਹਰਾ ਕੇ ਸੋਨ ਤਮਗਾ ਹਾਸਲ ਕੀਤਾ। ਇਹ ਇਸ ਚੈਂਪੀਅਨਸ਼ਿਪ ਦੇ ਮਹਿਲਾ ਵਰਗ ਵਿਚ ਭਾਰਤ ਦਾ ਦੂਜਾ ਸੋਨ ਤਮਗਾ ਹੈ। ਇਸ ਤੋਂ ਪਹਿਲਾਂ ਕੱਲ ਸੋਨਮ ਨੇ 56 ਕਿ. ਗ੍ਰਾ. ਵਿਚ ਜਾਪਾਨ ਦੀ ਹੀ ਸੋਨਾ ਨਗਾਮੋਤੋ ਨੂੰ 3-1 ਨਾਲ ਹਰਾ ਕੇ ਸੋਨਾ ਜਿੱਤਿਆ ਸੀ। ਭਾਰਤ ਦੀਆਂ ਹੋਰਨਾਂ ਪਹਿਲਵਾਨਾਂ ਵਿਚ ਸਿਮਰਨ (40 ਕਿ. ਗ੍ਰਾ.), ਮਨੀਸ਼ਾ (46 ਕਿ. ਗ੍ਰਾ.), ਤੇ ਮੀਨਾਕਸ਼ੀ (52 ਕਿ. ਗ੍ਰਾ.) ਨੇ ਕਾਂਸੀ ਤਮਗੇ ਜਿੱਤੇ। ਕੱਲ ਨੀਮਲ ਨੇ ਵੀ 43 ਕਿ. ਗ੍ਰਾ. ਭਾਰ ਵਰਗ ਵਿਚ ਕਾਂਸੀ ਤਮਗਾ ਹਾਸਲ ਕੀਤਾ ਸੀ।


Related News