ਵਿਸ਼ਵ ਕੁਸ਼ਤੀ ਸੰਸਥਾ ਦੀ ਧਮਕੀ, ਜੇਕਰ ਐਡਹਾਕ ਕਮੇਟੀ ਨੂੰ ਵਾਪਸ ਲਿਆ ਤਾਂ WFI ’ਤੇ ਫਿਰ ਲੱਗੇਗੀ ਪਾਬੰਦੀ

Saturday, Apr 27, 2024 - 10:17 AM (IST)

ਵਿਸ਼ਵ ਕੁਸ਼ਤੀ ਸੰਸਥਾ ਦੀ ਧਮਕੀ, ਜੇਕਰ ਐਡਹਾਕ ਕਮੇਟੀ ਨੂੰ ਵਾਪਸ ਲਿਆ ਤਾਂ WFI ’ਤੇ ਫਿਰ ਲੱਗੇਗੀ ਪਾਬੰਦੀ

ਨਵੀਂ ਦਿੱਲੀ- ਕੁਸ਼ਤੀ ਦੀ ਵਿਸ਼ਵ ਸੰਚਾਲਨ ਸੰਸਥਾ ਯੂ. ਡਬਲਯੂ. ਡਬਲਯੂ. ਨੇ ਸ਼ੁੱਕਰਵਾਰ ਨੂੰ ਭਾਰਤ ’ਤੇ ਫਿਰ ਤੋਂ ਪਾਬੰਦੀ ਲਗਾਉਣ ਤੇ ਉਸਦੇ ਪਹਿਲਵਾਨਾਂ ਨੂੰ ਅਗਲੇ ਮਹੀਨੇ ਹੋਣ ਵਾਲੇ ਆਖਰੀ ਓਲੰਪਿਕ ਕੁਆਲੀਫਾਇਰ ’ਚੋਂ ਬਾਹਰ ਕਰਨ ਦੀ ਧਮਕੀ ਦਿੱਤੀ ਹੈ, ਜੇਕਰ ਖੇਡ ਨੂੰ ਚਲਾਉਣ ਲਈ ਐਡਹਾਕ ਕਮੇਟੀ ਨੂੰ ਫਿਰ ਤੋਂ ਲਿਆਂਦਾ ਗਿਆ। ਹਾਲ ਹੀ ਵਿਚ ਦਿੱਲੀ ਹਾਈ ਕੋਰਟ ਨੇ ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੂੰ ਇਕ ਹਲਫਨਾਮਾ ਦਾਖਲ ਕਰਨ ਦਾ ਨਿਰਦੇਸ਼ ਦਿੱਤਾ, ਜਿਸ ਵਿਚ ਕਿਹਾ ਗਿਆ ਕਿ ਉਨ੍ਹਾਂ ਹਾਲਾਤ ਨੂੰ ਦੱਸਿਆ ਜਾਵੇ ਜਿਸ ਕਾਰਨ ਰਾਸ਼ਟਰੀ ਕੁਸ਼ਤੀ ਸੰਸਥਾ ਨੂੰ ਚਲਾਉਣ ਲਈ ਐਡਹਾਕ ਕਮੇਟੀ ਨੂੰ ਭੰਗ ਕਰਨਾ ਪਿਆ।
ਯੂ. ਡਬਲਯੂ. ਡਬਲਯੂ. (ਯੂਨਾਈਟਿਡ ਵਰਲਡ ਰੈਸਲਿੰਗ) ਨੇ ਡਬਲਯੂ. ਐੱਫ. ਆਈ.(ਭਾਰਤੀ ਕੁਸ਼ਤੀ ਸੰਘ) ਨੂੰ ਲਿਖੇ ਪੱਤਰ ਵਿਚ ਆਪਣਾ ਰੁਖ਼ ਦੁਹਰਾਇਆ ਹੈ ਕਿ ਉਹ ਕਿਸੇ ਵੀ ਦੇਸ਼ ਦੇ ਰਾਸ਼ਟਰੀ ਸੰਘ ਦੇ ਸੰਚਾਲਨ ਵਿਚ ਕਿਸੇ ਤੀਜੇ ਪੱਖ ਦੇ ਦਖਲ ਦੀ ਮਨਜ਼ੂਰੀ ਨਹੀਂ ਦੇਣਗੇ।


author

Aarti dhillon

Content Editor

Related News