ਨਰਾਤਿਆਂ ਦੇ ਪਹਿਲੇ ਦਿਨ ਚਮਕਿਆ ਸੋਨਾ, ਅਮਰੀਕਾ 'ਚ ਵੀ ਟੁੱਟਿਆ ਰਿਕਾਰਡ

Tuesday, Apr 09, 2024 - 10:14 AM (IST)

ਨਰਾਤਿਆਂ ਦੇ ਪਹਿਲੇ ਦਿਨ ਚਮਕਿਆ ਸੋਨਾ, ਅਮਰੀਕਾ 'ਚ ਵੀ ਟੁੱਟਿਆ ਰਿਕਾਰਡ

ਬਿਜ਼ਨੈੱਸ ਡੈਸਕ: ਨਰਾਤਿਆਂ ਦੇ ਪਹਿਲੇ ਦਿਨ ਸੋਨੇ ਦੀ ਕੀਮਤ ਵਿਚ ਉਛਾਲ ਵੇਖਣ ਨੂੰ ਮਿਲਿਆ ਹੈ। ਭਾਰਤ ਦੇ ਨਾਲ-ਨਾਲ ਅਮਰੀਕਾ ਵਿਚ ਵੀ ਸੋਨੇ ਦੀ ਕੀਮਤ ਵਿਚ ਵਾਧਾ ਹੋਇਆ ਹੈ। ਅਮਰੀਕਾ ਵਿਚ ਤਾਂ ਸੋਨੇ ਦੀ ਕੀਮਤ ਨੇ ਰਿਕਾਰਡ ਤੋੜ ਦਿੱਤੇ ਹਨ। ਸੋਨੇ ਦੀਆਂ ਕੀਮਤਾਂ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈਆਂ। 

ਇਹ ਖ਼ਬਰ ਵੀ ਪੜ੍ਹੋ - ਬਾਬਾ ਤਰਸੇਮ ਸਿੰਘ ਦਾ ਕਾਤਲ ਅਮਰਜੀਤ ਸਿੰਘ ਪੁਲਸ ਮੁਕਾਬਲੇ 'ਚ ਢੇਰ

ਯੂ.ਐੱਸ. ਗੋਲਡ ਫਿਊਚਰਜ਼ 0.5 ਫ਼ੀਸਦੀ ਦੀ ਤੇਜ਼ੀ ਨਾਲ 2,357.2 ਡਾਲਰ ਹੋ ਗਿਆ। ਸਪਾਟ ਸੋਨਾ ਲਗਭਗ 0.4 ਫ਼ੀਸਦੀ ਵੱਧ ਕੇ 2,337.82 ਡਾਲਰ ਪ੍ਰਤੀ ਔਂਸ 'ਤੇ ਰਿਹਾ, ਜੋ ਸੈਸ਼ਨ ਦੇ ਸ਼ੁਰੂ ਵਿਚ ਰਿਕਾਰਡ ਉੱਚ 2,353.79 ਡਾਲਰ ਨੂੰ ਛੂਹ ਗਿਆ। ਚੀਨ ਦੇ ਕੇਂਦਰੀ ਬੈਂਕ ਨੇ ਮਾਰਚ ਵਿਚ ਆਪਣੇ ਭੰਡਾਰ ਵਿਚ 160,000 ਔਂਸ ਸੋਨਾ ਸ਼ਾਮਲ ਕੀਤਾ। ਤੁਰਕੀ, ਭਾਰਤ, ਕਜ਼ਾਕਿਸਤਾਨ ਅਤੇ ਕੁਝ ਪੂਰਬੀ ਯੂਰਪੀ ਦੇਸ਼ ਵੀ ਇਸ ਸਾਲ ਸੋਨਾ ਖਰੀਦ ਰਹੇ ਹਨ।

ਉੱਥੇ ਹੀ ਭਾਰਤ ਵਿਚ ਨਰਾਤਿਆਂ ਦੇ ਪਹਿਲੇ ਦਿਨ ਸੋਨੇ ਦੀਆਂ ਕੀਮਤਾਂ ਵਿਚ ਉਛਾਲ ਆਇਆ ਹੈ। ਨਵੀਂ ਦਿੱਲੀ ਵਿਚ ਅੱਜ 10 ਗ੍ਰਾਮ 24 ਕੈਰਟ ਸੋਨੇ ਦੀ ਕੀਮਤ 71,780 ਰੁਪਏ, ਮੁੰਬਈ ਵਿਚ 71,630 ਰੁਪਏ ਕਲਕੱਤਾ ਵਿਚ 71,630 ਰੁਪਏ, ਚੇਨੰਈ ਵਿਚ 72,660 ਰੁਪਏ, ਅਹਿਮਦਾਬਾਦ ਵਿਚ 71,680 ਰੁਪਏ, ਜੈਪੁਰ ਵਿਚ 71,780 ਰੁਪਏ ਭੋਪਾਲ ਵਿਚ 71,680 ਰੁਪਏ, ਲਖ਼ਨਊ ਵਿਚ 71,780 ਰੁਪਏ ਵਾਰਾਣਸੀ ਵਿਚ 71,780 ਰੁਪਏ ਅਤੇ ਪਟਨਾ ਵਿਚ 71,680 ਰੁਪਏ ਹੈ। 

ਇਹ ਖ਼ਬਰ ਵੀ ਪੜ੍ਹੋ - ਨਿੱਕੇ ਸਿੱਧੂ ਦੇ ਜਨਮ 'ਤੇ ਖੁਸ਼ੀ 'ਚ ਖੀਵੇ ਹੋਇਆ ਪਾਲ ਸਮਾਓਂ, ਮੂਸੇਵਾਲਾ ਦੇ ਪਰਿਵਾਰ ਨੂੰ ਦਿੱਤੇ ਕੀਮਤੀ ਤੋਹਫ਼ੇ (ਵੀਡੀਓ)

ਇਸੇ ਤਰ੍ਹਾਂ ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਸਰਾਫਾ ਬਾਜ਼ਾਰ ਵਿਚ 22 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 67,250 ਰੁਪਏ ਅਤੇ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 70,610 ਰੁਪਏ ਦਰਜ ਕੀਤੀ ਗਈ। ਸਰਾਫਾ ਵਪਾਰੀ ਅਤੇ ਇੰਡੀਅਨ ਬੁਲੀਅਨ ਜਵੈਲਰਜ਼ ਐਸੋਸੀਏਸ਼ਨ ਦੇ ਮੈਂਬਰ ਮਨੀਸ਼ ਸ਼ਰਮਾ ਨੇ ਮੁਤਾਬਕ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਛਾਲ ਦੇਖਿਆ ਗਿਆ ਹੈ। ਚਾਂਦੀ ਦੀ ਕੀਮਤ 'ਚ ਅੱਜ 1000 ਰੁਪਏ ਦਾ ਵਾਧਾ ਹੋਇਆ ਹੈ। ਅੱਜ ਚਾਂਦੀ 88,000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ, ਜਦੋਂ ਕਿ ਕੱਲ੍ਹ (ਸੋਮਵਾਰ) ਸ਼ਾਮ ਤੱਕ ਚਾਂਦੀ 87,000 ਰੁਪਏ ਦੇ ਹਿਸਾਬ ਨਾਲ ਵਿਕ ਰਹੀ ਸੀ। ਬੀਤੀ ਸ਼ਾਮ 22 ਕੈਰੇਟ ਸੋਨਾ ਪ੍ਰਤੀ 10 ਗ੍ਰਾਮ 66,950 ਰੁਪਏ ਵਿਚ ਵਿਕਿਆ। ਅੱਜ ਵੀ ਇਸ ਦੀ ਕੀਮਤ 67,250 ਰੁਪਏ ਰੱਖੀ ਗਈ ਹੈ, ਭਾਵ ਕੀਮਤ ਵਿਚ 300 ਰੁਪਏ ਦਾ ਉਛਾਲ ਹੈ। ਇਸ ਦੇ ਨਾਲ ਹੀ ਸੋਮਵਾਰ ਨੂੰ ਲੋਕਾਂ ਨੇ 24 ਕੈਰੇਟ ਸੋਨਾ 70,300 ਰੁਪਏ ਪ੍ਰਤੀ 10 ਗ੍ਰਾਮ ਦੀ ਦਰ ਨਾਲ ਖਰੀਦਿਆ। ਅੱਜ ਇਸ ਦੀ ਕੀਮਤ 70,610 ਰੁਪਏ ਰੱਖੀ ਗਈ ਹੈ, ਭਾਵ ਕੀਮਤ ਵਿਚ 310 ਰੁਪਏ ਦਾ ਉਛਾਲ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News