ਬ੍ਰਿਟੇਨ ਦੇ ਐਂਡੀ ਮੱਰੇ ਨੂੰ ਫਰੈਂਚ ਓਪਨ ''ਚ ਵਾਇਲਡ ਕਾਰਡ ਮਿਲਿਆ
Tuesday, Sep 15, 2020 - 03:34 PM (IST)
 
            
            ਪੈਰਿਸ :  ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਬ੍ਰਿਟੇਨ ਦੇ ਐਂਡੀ ਮੱਰੇ ਨੂੰ ਫਰੈਂਚ ਓਪਨ ਵਿਚ ਵਾਇਲਡ ਕਾਰਡ ਮਿਲਿਆ ਹੈ। 13 ਦਿਨ ਬਾਅਦ ਸ਼ੁਰੂ ਹੋ ਰਹੇ ਗਰੈਂਡਸਲੈਮ ਵਿਚ ਵਾਇਲਡ ਕਾਰਡ ਪਾਉਣ ਵਾਲੇ 8 ਖਿਡਾਰੀਆਂ ਵਿਚ ਮੱਰੇ ਇਕੱਲੇ ਗੈਰ ਫਰਾਂਸੀਸੀ ਹਨ। ਸੱਟਾਂ ਕਾਰਨ ਉਨ੍ਹਾਂ ਦੀ ਰੈਂਕਿੰਗ ਖਿਸਕ ਕੇ 129 ਤੱਕ ਜਾ ਪਹੁੰਚੀ ਹੈ।
ਉਨ੍ਹਾਂ ਨੂੰ ਅਮਰੀਕੀ ਓਪਨ ਵਿਚ ਵੀ ਵਾਇਲਡ ਕਾਰਡ ਮਿਲਿਆ ਸੀ ਪਰ ਉਹ ਦੂਜੇ ਦੌਰ ਵਿਚ ਹਾਰ ਗਏ। ਉਹ 2016 ਵਿਚ ਫਰੈਂਚ ਓਪਨ ਫਾਇਨਲ ਵਿਚ ਪੁੱਜੇ ਸਨ। ਬੀਬੀ ਵਰਗ ਵਿਚ ਕੈਨੇਡਾ ਦੀ ਯੂਜੀਨੀ ਬੂਚਾਰਡ ਅਤੇ ਬੁਲਗਾਰੀਆ ਦੀ ਸਵੇਤਾਨਾ ਪਿਰੋਂਕੋਵਾ ਨੂੰ ਵਾਇਲਡ ਕਾਰਡ ਮਿਲੇ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            