ਵਿਸ਼ਵ ਕੱਪ ਤੋਂ ਪਹਿਲਾਂ ਅਮਰੀਕਾ ਦੀ ਚਿੰਤਾ ਵਧੀ, ਸਾਊਦੀ ਅਰਬ ਖਿਲਾਫ ਖੇਡਿਆ ਗੋਲ ਰਹਿਤ ਡਰਾਅ
Thursday, Sep 29, 2022 - 03:13 PM (IST)

ਸਪੋਰਟਸ ਡੈਸਕ : ਅਮਰੀਕਾ ਨੇ ਫੁੱਟਬਾਲ ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਆਖ਼ਰੀ ਅਭਿਆਸ ਮੈਚ ਵਿੱਚ ਮੰਗਲਵਾਰ ਰਾਤ ਸਪੇਨ ਦੇ ਮਰਸੀਆ ਵਿੱਚ ਸਾਊਦੀ ਅਰਬ ਖ਼ਿਲਾਫ਼ ਗੋਲ ਰਹਿਤ ਡਰਾਅ ਖੇਡਿਆ। ਇਹ ਨਤੀਜਾ ਅਮਰੀਕਾ ਲਈ ਗ਼ੈਰ-ਪ੍ਰਭਾਵਸ਼ਾਲੀ ਅਤੇ ਚਿੰਤਾਜਨਕ ਹੈ। ਸ਼ੁੱਕਰਵਾਰ ਨੂੰ ਦੁਨੀਆ ਦੀ 24ਵੇਂ ਨੰਬਰ ਦੀ ਟੀਮ ਜਾਪਾਨ ਦੇ ਖ਼ਿਲਾਫ਼ 2-0 ਦੀ ਹਾਰ ਦੇ ਦੌਰਾਨ ਗੋਲ ਵਲ ਇਕ ਵੀ ਸ਼ਾਟ ਹਾਸਲ ਕਰਨ 'ਚ ਨਾਕਾਮ ਰਹਿਣ ਤੋਂ ਬਾਅਦ ਅਮਰੀਕੀ ਟੀਮ 53ਵੀਂ ਰੈਂਕਿੰਗ ਵਾਲੇ ਸਾਊਦੀ ਅਰਬ ਦੇ ਖਿਲਾਫ ਸਿਰਫ ਦੋ ਵਾਰ ਹੀ ਅਜਿਹਾ ਕਰ ਸਕੀ। ਵਿਸ਼ਵ ਕੱਪ ਕੁਆਲੀਫਾਇੰਗ ਦੇਸ਼ਾਂ ਦੇ ਖਿਲਾਫ ਪਿਛਲੇ ਸੱਤ ਮੈਚਾਂ ਵਿੱਚ, ਯੂਐਸਏ ਦੀ ਟੀਮ ਸਿਰਫ ਇੱਕ ਜਿੱਤ ਦਰਜ ਕਰ ਸਕੀ ਹੈ ਜਦਕਿ ਤਿੰਨ ਮੈਚ 'ਚ ਹਾਰ ਅਤੇ ਤਿੰਨ ਡਰਾਅ ਰਹੇ।