ਰਵੀ ਸ਼ਾਸਤਰੀ ਤੋਂ ਬਾਅਦ ਭਾਰਤੀ ਟੀਮ ਦੇ ਇਸ ਸਾਬਕਾ ਖਿਡਾਰੀ ਨੇ ਕੋਚ ਅਹੁਦੇ ਲਈ ਦਿੱਤੀ ਅਰਜ਼ੀ

06/29/2017 1:39:27 PM

ਨਵੀਂ ਦਿੱਲੀ —ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਨਾਲ ਆਪਸੀ ਵਿਵਾਦ ਤੋਂ ਬਾਅਦ ਅਨਿਲ ਕੁੰਬਲੇ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਬਾਅਦ ਹੁਣ ਸਾਰਿਆਂ ਦੇ ਸਾਹਮਣੇ ਇਹ ਵੱਡਾ ਸਵਾਲ ਬਣ ਗਿਆ ਹੈ ਕਿ ਹੁਣ ਟੀਮ ਇੰਡੀਆ ਦੇ ਕੋਚ ਲਈ ਕੋਣ ਹੋਵੇਗਾ ਅਤੇ ਇਸ ਲਈ ਬੀ. ਸੀ. ਸੀ. ਆਈ. ਨੇ ਅਰਜ਼ੀ ਦੇਣ ਲਈ ਆਦੇਸ਼ ਦਿੱਤੇ ਹਨ।
ਦੱਸਿਆ ਜਾ ਰਿਹਾ ਹੈ ਕਿ ਰਵੀ ਸ਼ਾਸਤਰੀ ਤੋਂ ਬਾਅਦ ਉਸ ਦੇ ਦੋਸਤ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਅਤੇ ਜੂਨੀਅਰ ਨੈਸ਼ਨਲ ਟੀਮ ਦੇ ਮੌਜੂਦਾ ਚੀਫ ਸਿਲੈਕਟਰ ਵੇਂਕਟੇਸ਼ ਪ੍ਰਸਾਦ ਨੇ ਵੀ ਭਾਰਤੀ ਟੀਮ ਦੇ ਕੋਚ ਅਹੁਦੇ ਲਈ ਅਰਜ਼ੀ ਦਿੱਤੀ ਹੈ। ਵੇਂਕਟੇਸ਼ ਭਾਰਤ ਲਈ 90 ਦੇ ਦਸ਼ਕ 'ਚ 33 ਟੈਸਟ ਅਤੇ 162 ਵਨਡੇ ਮੈਚ ਖੇਡ ਚੁੱਕਿਆ ਹੈ। ਜੁਨੀਅਰ ਟੀਮ ਦੇ ਚੀਫ ਸਿਲੈਕਟਰ ਦੇ ਰੂਪ 'ਚ ਸਤੰਬਰ 'ਚ ਉਨ੍ਹਾਂ ਦਾ 3 ਸਾਲ ਦਾ ਕਾਰਜਕਾਲ ਪੂਰਾ ਹੋ ਜਾਵੇਗਾ। ਇਕ ਸਮਾਚਾਰ ਦੇ ਮੁਤਾਬਕ 47 ਸਾਲ ਦੇ ਪ੍ਰਸ਼ਾਦ ਨੇ ਕੋਚ ਲਈ ਦੌੜ 'ਚ ਸ਼ਾਮਲ ਹੋਣ ਦੀ ਪੁਸ਼ਟੀ ਨਹੀਂ ਕੀਤੀ ਪਰ ਜਾਣਕਾਰੀ ਮੁਤਾਬਕ ਉਹ ਵਰਿੰਦਰ ਸਹਿਵਾਗ, ਟਾਮ ਮੂਡੀ ਲਾਲਚੰਦ ਰਾਜਪੂਤ ਅਤੇ ਡੂਡਾ ਗਣੇਸ਼ ਦੇ ਨਾਲ ਇਸ ਦੌੜ 'ਚ ਸ਼ਾਮਲ ਹੋ ਗਏ ਹਨ। ਵੇਂਕਟੇਸ਼ ਸਾਲ 2007 ਤੋਂ 2009 ਤੱਕ ਟੀਮ ਦੇ ਬੋਲਿੰਗ ਕੋਚ ਵੀ ਰਹਿ ਚੁੱਕੇ ਹਨ।


Related News