ਸਕਰੈਪ ਮਾਫੀਆ ਰਵੀ ਅਤੇ ਉਸ ਦੀ ਪ੍ਰੇਮਿਕਾ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ, ਥਾਈਲੈਂਡ ਨੇ ਕੀਤਾ ਸੀ ਡਿਪੋਰਟ
Saturday, Apr 27, 2024 - 05:38 PM (IST)
ਨਵੀਂ ਦਿੱਲੀ- ਸਕਰੈਪ ਮਾਫੀਆ ਰਵੀ ਕਾਨਾ ਅਤੇ ਉਸ ਦੀ ਪ੍ਰੇਮਿਕਾ ਕਾਜਲ ਝਾਅ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਥਾਈਲੈਂਡ ਪੁਲਸ ਨੇ ਦੋਹਾਂ ਨੂੰ ਭਾਰਤ ਡਿਪੋਰਟ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਲਿਆਂਦਾ ਗਿਆ। ਸ਼ਨੀਵਾਰ ਨੂੰ ਜਿਵੇਂ ਹੀ ਰਵੀ ਅਤੇ ਕਾਜਲ ਦਿੱਲੀ ਹਵਾਈ ਅੱਡੇ ਪਹੁੰਚੇ ਤਾਂ ਦੋਹਾਂ ਨੂੰ ਨੋਇਡਾ ਪੁਲਸ ਨੇ ਆਪਣੀ ਹਿਰਾਸਤ 'ਚ ਲੈ ਲਿਆ। ਦੋਹਾਂ ਤੋਂ ਨੋਇਡਾ ਪੁਲਸ ਨੇ ਪੁੱਛਗਿੱਛ ਕੀਤੀ, ਜਿਸ ਵਿਚ ਖ਼ੁਲਾਸਾ ਹੋਇਆ ਹੈ ਕਿ 31 ਦਸੰਬਰ 2023 ਨੂੰ ਭਾਰਤ ਤੋਂ ਥਾਈਲੈਂਡ ਦੌੜ ਗਏ ਸਨ।
ਇਹ ਵੀ ਪੜ੍ਹੋ- SHO ਦੀ ਛੁੱਟੀ ਨਾ ਦੇਣ ਦੀ ਜ਼ਿੱਦ; ਕਾਂਸਟੇਬਲ ਦੀ ਪਤਨੀ ਅਤੇ ਨਵਜਨਮੀ ਬੱਚੀ ਨੇ ਗੁਆਈ ਜਾਨ
ਓਧਰ ਨੋਇਡਾ ਪੁਲਸ ਕੁਝ ਦਿਨਾ ਬਾਅਦ ਦੋਹਾਂ ਦੀ ਅਦਾਲਤ ਤੋਂ ਰਿਮਾਂਡ ਮੰਗੇਗੀ। ਰਵੀ ਕਾਨਾ ਅਤੇ ਉਸ ਦੀ ਪ੍ਰੇਮਿਕਾ ਕਾਲਜ ਪੁਲਸ ਦੀ ਗ੍ਰਿਫ਼ਤਾਰੀ ਦੇ ਡਰ ਤੋਂ ਥਾਈਲੈਂਡ ਫ਼ਰਾਰ ਹੋ ਗਏ ਸਨ। ਨੋਇਡਾ ਪੁਲਸ ਨੇ ਲੋਕੇਸ਼ਨ ਟਰੇਸ ਕੀਤੀ ਅਤੇ ਥਾਈਲੈਂਡ ਪੁਲਸ ਨਾਲ ਸੰਪਰਕ ਕੀਤਾ ਸੀ। ਇਸ ਤੋਂ ਬਾਅਦ ਥਾਈਲੈਂਡ ਪੁਲਸ ਨੇ ਦੋਹਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਭਾਰਤ ਡਿਪੋਰਟ ਕਰ ਦਿੱਤਾ। ਪੁਲਸ ਹੁਣ ਤੱਕ ਰਵੀ ਅਤੇ ਕਾਲਜ ਦੀ ਦਿੱਲੀ ਵਿਚ 250 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਚੁੱਕੀ ਹੈ। ਅੱਗੇ ਦੀ ਪੁੱਛਗਿੱਛ ਵਿਚ ਕਈ ਵੱਡੇ ਰਸੂਖ਼ਦਾਰ ਲੋਕਾਂ ਦੇ ਨਾਂ ਦਾ ਖ਼ੁਲਾਸਾ ਹੋ ਸਕਦਾ ਹੈ। ਨੋਇਡਾ ਪੁਲਸ ਨੇ ਗੌਤਮਬੁੱਧ ਨਗਰ, ਬੁਲੰਦਸ਼ਹਿਰ ਅਤੇ ਦਿੱਲੀ ਵਿਚ ਗੈਂਗਸਟਰ ਰਵੀ ਕਾਨਾ ਦੀ ਲੱਗਭਗ 200 ਕਰੋੜ ਦੀ ਜਾਇਦਾਦ ਸੀਲ ਕਰ ਦਿੱਤੀ ਸੀ। ਇਸ ਵਿਚ ਦਿੱਲੀ ਦੇ ਨਿਊ ਫਰੈਂਡਸ ਕਾਲੋਨੀ ਵਿਚ 80 ਕਰੋੜ ਰੁਪਏ ਦੀ ਕੀਮਤ ਦਾ ਬੰਗਲਾ ਵੀ ਸ਼ਾਮਲ ਹੈ। ਇਹ ਬੰਗਲਾ ਰਵੀ ਨੇ ਆਪਣੀ ਪ੍ਰੇਮਿਕਾ ਕਾਜਲ ਦੇ ਨਾਂ 'ਤੇ ਖਰੀਦਿਆ ਸੀ।
ਇਹ ਵੀ ਪੜ੍ਹੋ- CM ਅਰਵਿੰਦ ਕੇਜਰੀਵਾਲ ਦੀ ਗੈਰ-ਹਾਜ਼ਰੀ 'ਚ ਪਤਨੀ ਸੁਨੀਤਾ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ
ਕਾਜਲ ਅਤੇ ਰਵੀ ਕਾਨਾ ਦੀ ਮੁਲਾਕਾਤ ਉਸ ਸਮੇਂ ਹੋਈ ਸੀ, ਜਦੋਂ ਕਾਜਲ ਨੌਕਰੀ ਦੀ ਭਾਲ ਵਿਚ ਉਸ ਕੋਲ ਪਹੁੰਚੀ ਸੀ। ਕਾਜਲ ਨੇ ਰਵੀ ਦੇ ਇੱਥੇ ਕੰਮ ਸ਼ੁਰੂ ਕੀਤਾ, ਇਸ ਮਗਰੋਂ ਦੋਹਾਂ ਵਿਚਾਲੇ ਨੇੜਤਾ ਵਧੀ ਅਤੇ ਕਾਜਲ ਰਵੀ ਦੀਆਂ ਕੰਪਨੀਆਂ ਦਾ ਪੂਰਾ ਕੰਮ ਸੰਭਾਲਣ ਲੱਗੀ। ਰਵੀ ਕਾਨਾ ਦੇ ਕਾਲੇ ਕਾਰੋਬਾਰ ਵਿਚ ਸਾਥ ਦੇਣ ਵਾਲੀ ਪ੍ਰੇਮਿਕਾ ਕਾਲਜ ਵੀ ਪੁਲਸ ਦੇ ਨਿਸ਼ਾਨੇ 'ਤੇ ਆ ਗਈ। ਗ੍ਰੇਟਰ ਨੋਇਡਾ ਪੁਲਸ ਨੇ ਦੱਖਣੀ ਦਿੱਲੀ ਦੀ ਨਿਊ ਫਰੈਂਡਸ ਕਾਲੋਨੀ ਵਿਚ ਉਸ ਦਾ 80 ਕਰੋੜ ਦਾ ਬੰਗਲਾ ਸੀਲ ਕਰ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8