ਸ਼੍ਰੀਲੰਕਾ ਨੂੰ ਹਰਾਉਣ ਤੋਂ ਬਾਅਦ ਉਨ੍ਹਾਂ ਦੀ ਧਰਤੀ 'ਤੇ ਲਹਿਰਾਇਆ ਝੰਡਾ

Wednesday, Aug 16, 2017 - 02:41 AM (IST)

ਨਵੀਂ ਦਿੱਲੀ— ਕੈਂਡੀ 'ਚ ਸ਼੍ਰੀਲੰਕਾ ਖਿਲਾਫ ਹੋਏ ਟੈਸਟ ਸੀਰੀਜ਼ ਨੂੰ ਭਾਰਤ ਨੇ 3-0 ਨਾਲ ਜਿੱਤ ਕਲੀਨ ਸਵੀਪ ਕਰ ਦਿੱਤਾ। ਇਹ ਪਹਿਲਾ ਮੌਕਾ ਹੈ ਕਿ ਜਦੋਂ ਭਾਰਤੀ ਟੀਮ ਨੇ ਵਿਦੇਸ਼ੀ ਧਰਤੀ 'ਤੇ ਕੋਈ ਸੀਰੀਜ਼ 3-0 ਨਾਲ ਜਿੱਤੀ ਹੈ। ਵਿਦੇਸ਼ੀ ਧਰਤੀ 'ਤੇ ਕੋਹਲੀ ਇਸ ਤਰ੍ਹਾਂ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਸੀਰੀਜ਼ ਜਿੱਤਣ ਤੋਂ ਬਾਅਦ ਮੰਗਲਵਾਰ ਭਾਰਤੀ ਟੀਮ ਨੇ ਕੈਂਡੀ 'ਚ ਭਾਰਤ ਦਾ ਤਿਰੰਗਾ ਝੰਡਾ ਲਹਿਰਾ ਕੇ ਭਾਰਤੀਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀ।


ਇਸ ਵੀਡੀਓ 'ਚ ਵਿਰਾਟ, ਕੋਚ ਰਵੀ ਸ਼ਾਸਤਰੀ ਦੇ ਨਾਲ ਝੰਡਾ ਲਹਿਰਾਉਣ ਦੀ ਰਸਮ ਨੂੰ ਪੂਰਾ ਕਰਦੇ ਹਨ ਅਤੇ ਫਿਰ ਪੂਰੀ ਟੀਮ ਰਾਸ਼ਟਰੀ ਗੀਤ ਕਰਦੇ ਹੋਏ ਨਜ਼ਰ ਆ ਰਹੇ ਹਨ। 29 ਮੈਚਾਂ 'ਚ ਸਭ ਤੋਂ ਜ਼ਿਆਦਾ ਮੈਚ ਜਿੱਤਣ ਵਾਲੇ ਕਪਤਾਨਾਂ 'ਚੋਂ ਕੋਹਲੀ ਦੂਸਰੇ ਸਥਾਨ 'ਤੇ ਪਹੁੰਚ ਗਏ ਹਨ। ਕੋਹਲੀ ਤੋਂ ਅੱਗੇ ਆਸਟਰੇਲੀਆ ਦੇ ਮਹਾਨ ਖਿਡਾਰੀ ਰਿੱਕੀ ਪੋਂਟਿੰਗ ਪਹਿਲੇ ਸਥਾਨ 'ਤੇ ਹੈ। ਪੋਂਟਿੰਗ ਨੇ 29 ਮੈਚਾਂ 'ਚ 21 ਮੈਚ ਜਿੱਤੇ ਹਨ ਅਤੇ ਕੋਹਲੀ ਨੇ 29 ਮੈਚਾਂ 'ਚ 19 ਮੈਚ ਜਿੱਤੇ ਹਨ। ਭਾਰਤ 2015 'ਚ 15 ਅਗਸਤ ਨੂੰ ਸ਼੍ਰੀਲੰਕਾ ਤੋਂ ਟੈਸਟ ਮੈਚ ਹਾਰਿਆ ਸੀ, ਇਸ ਲਈ ਇਹ ਸੀਰੀਜ਼ ਜਿੱਤਣਾ ਭਾਰਤੀ ਟੀਮ ਲਈ ਅਹਿਮ ਸੀ।

PunjabKesari
ਇਸ ਸੀਰੀਜ਼ 'ਚ 3-0 ਨਾਲ ਸ਼੍ਰੀਲੰਕਾ ਨੂੰ ਕਲੀਨ ਸਵੀਪ 'ਤੇ ਭਾਰਤ ਨੇ ਇਸ ਕਰਾਰੀ ਹਾਰ ਦਾ ਬਦਲਾ ਲਿਆ ਹੈ। ਇਸ ਮੌਕੇ 'ਤੇ ਕਈ ਖਿਡਾਰੀਆਂ ਨੇ ਟਵੀਟ 'ਤੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀ ਹਨ।

 

 

 


Related News