ਪੈਰੋਲ ਮਿਲਣ ਤੋਂ ਬਾਅਦ ਨਹੀਂ ਕੀਤਾ ਆਤਮ-ਸਮਰਪਣ, ਪਰਚਾ ਦਰਜ

Monday, Sep 09, 2024 - 12:34 PM (IST)

ਚੰਡੀਗੜ੍ਹ (ਸੁਸ਼ੀਲ) : ਪੈਰੋਲ ਖ਼ਤਮ ਹੋਣ ਤੋਂ ਬਾਅਦ ਕੈਦੀ ਨੇ ਬੁੜੈਲ ਜੇਲ੍ਹ ’ਚ ਆਤਮ ਸਮਰਪਣ ਨਹੀਂ ਕੀਤਾ। ਪੁਲਸ ਨੇ ਮੁਲਜ਼ਮ ਨੂੰ 20 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਬੁੜੈਲ ਜੇਲ੍ਹ ਦੇ ਡਿਪਟੀ ਸੁਪਰੀਡੈਂਟ ਪ੍ਰਮੋਦ ਖੰਨੀ ਨੇ ਸਮੇਂ ਸਿਰ ਆਤਮ-ਸਮਰਪਣ ਨਾ ਕਰਨ ਦੀ ਸ਼ਿਕਾਇਤ ਮਲੋਆ ਥਾਣਾ ਪੁਲਸ ਨੂੰ ਦਿੱਤੀ। ਮਲੋਆ ਥਾਣਾ ਪੁਲਸ ਨੇ ਜਾਂਚ ਤੋਂ ਬਾਅਦ ਕੈਦੀ ਚੀਨੂ ਖ਼ਿਲਾਫ਼ ਪੰਜਾਬ ਗੁੱਡ ਕੰਡਕਟ ਪ੍ਰਿਜ਼ਨਰਜ਼ ਐਕਟ 1962 ਦੀ ਧਾਰਾ 9 ਤਹਿਤ ਮਾਮਲਾ ਦਰਜ ਕਰ ਲਿਆ ਹੈ।

ਬੁੜੈਲ ਜੇਲ੍ਹ ਦੇ ਡਿਪਟੀ ਸੁਪਰੀਡੈਂਟ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਕੈਦੀ ਚੀਨੂ ਨੂੰ 8 ਜਨਵਰੀ 2024 ਨੂੰ 28 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ। ਉਸ ਨੇ 6 ਫਰਵਰੀ ਨੂੰ ਆਤਮ-ਸਮਰਪਣ ਕਰਨਾ ਸੀ ਪਰ ਉਸ ਨੇ ਆਤਮ-ਸਮਰਪਣ ਨਹੀਂ ਕੀਤਾ। ਮਲੋਆ ਥਾਣਾ ਪੁਲਸ ਨੇ ਜਾਂਚ ਤੋਂ ਬਾਅਦ ਕੈਦੀ ਚੀਨੂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


Babita

Content Editor

Related News