ਚੌਂਕੀਦਾਰ ਨੂੰ ਬੰਨ੍ਹ ਕੇ ਤੇ ਮੂੰਹ ''ਤੇ ਟੇਪ ਲਗਾ ਕੇ ਚੋਰਾਂ ਨੇ ਲੁੱਟਿਆ ਸਕੂਲ ; ਦਾਲਾਂ-ਮਸਾਲੇ ਤੋਂ ਇਲਾਵਾ ਸਰਫ਼ ਵੀ ਨਾ ਛੱਡੀ

Tuesday, Sep 10, 2024 - 11:08 PM (IST)

ਚੌਂਕੀਦਾਰ ਨੂੰ ਬੰਨ੍ਹ ਕੇ ਤੇ ਮੂੰਹ ''ਤੇ ਟੇਪ ਲਗਾ ਕੇ ਚੋਰਾਂ ਨੇ ਲੁੱਟਿਆ ਸਕੂਲ ; ਦਾਲਾਂ-ਮਸਾਲੇ ਤੋਂ ਇਲਾਵਾ ਸਰਫ਼ ਵੀ ਨਾ ਛੱਡੀ

ਮੋਗਾ (ਕਸ਼ਿਸ਼ ਸਿੰਗਲਾ)- ਪੁਰਾਣੀ ਕਹਾਵਤ ਹੈ ਕਿ ਚੋਰ ਨੂੰ ਜੋ ਮਰਜ਼ੀ ਸਜ਼ਾ ਦੇ ਲਓ, ਪਰ ਉਹ ਆਪਣੀ ਚੋਰੀ ਕਰਨ ਦੀ ਫਿਤਰਤ ਨਹੀਂ ਬਦਲਦਾ ਤੇ ਚੋਰੀ ਕਰਨ ਤੋਂ ਬਾਜ਼ ਨਹੀਂ ਆਉਂਦਾ। ਅਜਿਹਾ ਹੀ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਨਿਹਾਲ ਸਿੰਘ ਵਾਲਾ ਤੋਂ, ਜਿੱਥੋਂ ਦੇ ਪਿੰਡ ਰਣਸਿੰਘ ਕਲਾਂ ਵਿਖੇ ਚੋਰਾਂ ਨੇ ਸ਼ਰਮਸਾਰ ਕਰਨ ਵਾਲਾ ਕਾਰਾ ਕਰਦੇ ਹੋਏ ਸਿੱਖਿਆ ਦੇ ਮੰਦਰ ਇਕ ਸਕੂਲ ਨੂੰ ਹੀ ਨਿਸ਼ਾਨਾ ਬਣਾ ਲਿਆ। 

PunjabKesari

ਚੋਰਾਂ ਨੇ ਸਕੂਲ ਦੇ ਚੌਂਕੀਦਾਰ ਨੂੰ ਬੰਨ੍ਹ ਕੇ ਤੇ ਉਸ ਦੇ ਮੂੰਹ 'ਤੇ ਟੇਪ ਲਗਾ ਕੇ ਸਕੂਲ ਦੇ ਦਫ਼ਤਰ ਦੀ ਅਲਮਾਰੀ 'ਚ ਪਿਆ 40 ਹਜ਼ਾਰ ਰੁਪਏ ਦੀ ਨਕਦੀ, ਮਿਡ ਡੇ ਮੀਲ ਦਾ ਸਾਮਾਨ, ਇੱਥੋਂ ਤੱਕ ਕਿ ਦਾਲਾਂ, ਸਰਫ਼, ਮਸਾਲੇ ਤੇ ਮਿਕਸਰ ਵੀ ਲੈ ਗਏ। ਇਸ ਪਿੱਛੋਂ ਉਨ੍ਹਾਂ ਸਕੂਲ ਦਾ ਸਾਰਾ ਰਿਕਾਰਡ ਵੀ ਖ਼ੁਰਦ-ਬੁਰਦ ਕਰ ਦਿੱਤਾ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ ਹੈ ਤੇ ਇਸ ਬਾਰੇ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ- ਘਰੋਂ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਨਿਕਲੇ ਮੁੰਡੇ-ਕੁੜੀ ਨੂੰ ਨਿਗਲ਼ ਗਿਆ 'ਕਾਲ਼', ਰਸਤੇ 'ਚ ਹੀ ਹੋ ਗਈ ਦਰਦਨਾਕ ਮੌਤ

ਸਕੂਲ ਦੇ ਪ੍ਰਿੰਸੀਪਲ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਵੇਰੇ ਜਦੋਂ ਉਹ ਸਕੂਲ ਪਹੁੰਚੇ ਤਾਂ ਸਕੂਲ ਦਾ ਗੇਟ ਬੰਦ ਸੀ। ਉਨ੍ਹਾਂ ਕਿਸੇ ਤਰ੍ਹਾਂ ਅੰਦਰ ਆ ਕੇ ਦੇਖਿਆ ਕਿ ਚੌਂਕੀਦਾਰ ਬੰਨ੍ਹਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. 'ਚ ਕੈਦ ਹੋਈਆਂ ਤਸਵੀਰਾਂ 'ਚ ਚੋਰਾਂ ਦੇ ਮੂੰਹ ਢੱਕੇ ਹੋਏ ਨਜ਼ਰ ਆ ਰਹੇ ਹਨ ਤੇ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ- ''ਜਿਹੜਾ ਧੱਕੇ ਚੜ੍ਹ ਗਿਆ ਯਾਰਾਂ ਦੇ...'', ਕੁੜੀ ਨੂੰ ਮੋਟਰਸਾਈਕਲ ਨਾਲ ਘੜੀਸਣ ਵਾਲੇ ਪੁਲਸ ਨੇ ਕੀਤੇ ਕਾਬੂ

 


author

Harpreet SIngh

Content Editor

Related News