ਤਨਖਾਹ ਤੇ ਹਾਲਾਤ ’ਤੇ ਵਿਵਾਦ ਤੋਂ ਬਾਅਦ 3 ਖਿਡਾਰਨਾਂ ਨੇ ਅਰਜਨਟੀਨਾ ਦੀ ਰਾਸ਼ਟਰੀ ਮਹਿਲਾ ਫੁੱਟਬਾਲ ਟੀਮ ਛੱਡੀ
Wednesday, May 29, 2024 - 10:24 AM (IST)

ਬਿਊਨਸ ਆਇਰਸ– ਅਰਜਨਟੀਨਾ ਦੀਆਂ ਤਿੰਨ ਖਿਡਾਰਨਾਂ ਨੇ ਦੋ ਕੌਮਾਂਤਰੀ ਦੋਸਤਾਨਾ ਮੈਚਾਂ ਤੋਂ ਪਹਿਲਾਂ ਕੈਂਪ ਵਿਚ ਤਨਖਾਹ ਤੇ ਹਾਲਾਤ ਨੂੰ ਲੈ ਕੇ ਵਿਵਾਦ ਤੋਂ ਬਾਅਦ ਸੋਮਵਾਰ ਨੂੰ ਰਾਸ਼ਟਰੀ ਟੀਮ ਛੱਡ ਦਿੱਤੀ। ਰਾਸ਼ਟਰੀ ਟੀਮ ਵਿਚ ਨਿਯਮਤ ਤੌਰ ’ਤੇ ਖੇਡਣ ਵਾਲੀ ਗੋਲਕੀਪਰ ਲੌਰਿਨਾ ਓਲੀਵਿਰੋਸ, ਡਿਫੈਂਡਰ ਜੂਲੀਏਟਾ ਕਰੂਜ਼ ਤੇ ਮਿਡਫੀਲਡਰ ਲੋਰੇਨਾ ਬੇਨਿਟੇਜ ਨੇ ਆਪਣੇ ਕਦਮ ਦਾ ਐਲਾਨ ਕੀਤਾ ਜਦਕਿ ਟੀਮ ਨੇ ਸ਼ੁੱਕਰਵਾਰ ਤੇ 3 ਜੂਨ ਨੂੰ ਕੋਸਟਾ ਰਿਕਾ ਵਿਰੁੱਧ ਦੋਸਤਾਨਾ ਮੈਚਾਂ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ।