ਅਦਿੱਤੀ ਤੇ ਦੀਕਸ਼ਾ ਨੇ ਪੈਰਿਸ ਓਲੰਪਿਕ ਲਈ ਕੀਤਾ ਕੁਆਲੀਫਾਈ
Tuesday, Jun 25, 2024 - 10:07 AM (IST)
ਨਵੀਂ ਦਿੱਲੀ– ਭਾਰਤੀ ਗੋਲਫਰ ਅਦਿੱਤੀ ਅਸ਼ੋਕ ਤੇ ਦੀਕਸ਼ਾ ਡਾਗਰ ਨੇ ਸੋਮਵਾਰ ਨੂੰ ਵਿਸ਼ਵ ਰੈਂਕਿੰਗ ਦੇ ਆਧਾਰ ’ਤੇ ਪੈਰਿਸ ਓਲੰਪਿਕ ਦੀ ਟਿਕਟ ਹਾਸਲ ਕਰ ਲਈ। ਦੋਵੇਂ ਖਿਡਾਰਨਾਂ ਤੋਂ ਪਹਿਲਾਂ ਸ਼ੁਭੰਕਰ ਸ਼ਰਮਾ ਤੇ ਗਗਨਜੀਤ ਭੁੱਲਰ (ਪੁਰਸ਼ ਵਰਗ) ਨੇ ਵੀ ਓਲੰਪਿਕ ਲਈ ਜਗ੍ਹਾ ਪੱਕੀ ਕਰ ਲਈ ਸੀ। ਇਸ ਨਾਲ 4 ਮੈਂਬਰੀ ਭਾਰਤੀ ਟੀਮ 24 ਜੁਲਾਈ ਤੋਂ 11 ਅਗਸਤ ਤਕ ਆਯੋਜਿਤ ਹੋਣ ਵਾਲੀਆਂ ਖੇਡਾਂ ਵਿਚ ਚੁਣੌਤੀ ਪੇਸ਼ ਕਰੇਗੀ।
ਅਦਿੱਤੀ ਪਹਿਲੀ ਭਾਰਤੀ ਗੋਲਫਰ ਹੈ ਜਿਹੜੀ ਤੀਜੀ ਵਾਰ ਓਲੰਪਿਕ ਵਿਚ ਦੇਸ਼ ਦੀ ਪ੍ਰਤੀਨਿਧਤਾ ਕਰੇਗੀ। ਦੀਕਸ਼ਾ ਲਈ ਇਹ ਦੂਜਾ ਮੌਕਾ ਹੋਵੇਗਾ ਅਤੇ ਸ਼ੁਭੰਕਰ ਤੇ ਭੁੱਲਰ ਪਹਿਲੀ ਵਾਰ ਇਨ੍ਹਾਂ ਖੇਡਾਂ ਵਿਚ ਚੁਣੌਤੀ ਪੇਸ਼ ਕਰਨਗੇ। ਓਲੰਪਿਕ ਵਿਚ ਭਾਰਤ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਅਦਿੱਤੀ ਨੇ ਹੀ ਕੀਤਾ ਹੈ। ਉਹ ਟੋਕੀਓ ਓਲੰਪਿਕ ਵਿਚ ਤਮਗੇ ਤੋਂ ਖੁੰਝ ਕੇ ਚੌਥੇ ਸਥਾਨ ’ਤੇ ਰਹੀ ਸੀ।