ਏ. ਬੀ. ਡਿਵਿਲੀਅਰਜ਼ ਨੇ ਟੀ-20 ਬਲਾਸਟ 'ਚ ਬਾਊਂਡਰੀ 'ਤੇ ਦਿਖਾਈ ਗਜ਼ਬ ਦੀ ਫੀਲਡਿੰਗ, ਵੇਖੋ ਵੀਡੀਓ

Sunday, Jul 21, 2019 - 12:40 PM (IST)

ਏ. ਬੀ. ਡਿਵਿਲੀਅਰਜ਼ ਨੇ ਟੀ-20 ਬਲਾਸਟ 'ਚ ਬਾਊਂਡਰੀ 'ਤੇ ਦਿਖਾਈ ਗਜ਼ਬ ਦੀ ਫੀਲਡਿੰਗ, ਵੇਖੋ ਵੀਡੀਓ

ਜਲੰਧਰ — ਟੀ-20 ਬਲਾਸਟ 'ਚ ਏ. ਬੀ ਡੀਵਿਲੀਅਰਜ਼ ਦਾ ਜਾਦੂ ਸਾਰਿਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਕ੍ਰਿਕਟ 'ਚ ਹਰ ਤਰ੍ਹਾਂ ਦਾ ਸ਼ਾਟ ਲਗਾਉਣ 'ਚ ਮੁਹਾਰਤ ਰੱਖਣ ਵਾਲੇ ਮਿਸਟਰ 360 ਡਿਗਰੀ ਡਿਵਿਲੀਅਰਸ ਨੇ ਟੀ-20 ਬਲਾਸਟ 'ਚ ਗਜਬ ਦਾ ਕੈਚ ਲੈ ਕੇ ਵੀ ਸਾਰਿਆ ਨੂੰ ਹੈਰਾਨ ਕੀਤਾ ਹੈ। ਦਰਅਸਲ ਮਿਡਿਲਸੇਕਸ ਤੇ ਏਸੈਕਸ ਦੇ ਵਿਚਾਲੇ ਮੈਚ ਖੇਡਿਆ ਜਾ ਰਿਹਾ ਸੀ। ਡਿਵਿਲੀਅਰਸ ਨੇ ਇਸ ਮੈਚ 'ਚ ਬੱਲੇਬਾਜ਼ੀ ਦੇ ਜੌਹਰ ਤਾਂ ਦਿਖਾਏ ਹੀ ਪਰ ਇਸ ਤੋਂ ਪਹਿਲਾਂ ਉਹ ਫੀਲਡਿੰਗ 'ਤੇ ਆਏ ਤਾਂ ਬਾਊਂਡਰੀ ਲਾਈਨ 'ਤੇ ਇਕ ਸ਼ਾਨਦਾਰ ਕੈਚ ਲੈ ਕੇ ਉਨ੍ਹਾਂ ਨੂੰ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਸੀ।  

ਹੋਇਆ ਇਹ ਸੀ ਕਿ ਏਸੈਕਸ ਦੇ ਬੱਲੇਬਾਜ਼ ਡੇਨ ਲਾਰੇਂਸ ਨੇ ਵੱਡਾ ਸ਼ਾਟ ਲਗਾਉਣ ਦੀ ਕੋਸ਼ਿਸ਼ ਕੀਤੀ ਸੀ। ਬਾਊਂਡਰੀ ਲਾਈਨ 'ਤੇ ਤੈਨਾਤ ਡਿਵਿਲੀਅਰਸ ਨੇ ਉਨ੍ਹਾਂ ਦਾ ਕੈਚ ਸਾਵਧਾਨੀ ਨਾਲ ਫੜਿਆ ਗਿਆ। ਪਰ ਜਦੋਂ ਉਨ੍ਹਾਂ ਨੂੰ ਲੱਗਾ ਕਿ ਉਹ ਬਾਊਂਡਰੀ ਲਾਈਨ ਨੂੰ ਟੱਚ ਕਰ ਜਾਣਗੇ ਤਾਂ ਉਨ੍ਹਾਂ ਨੇ ਫਟਾਫਟ ਗੇਂਦ ਨੂੰ ਆਪਣੇ ਸਾਥੀ ਜਾਰਜ ਸਕਾਟ ਵੱਲ ਉਛਾਲ ਕੇ ਸੁੱਟ ਦਿੱਤੀ।


Related News