ਆਰੋਨ ਫਿੰਚ ਨੇ ODI ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ, ਕੱਲ੍ਹ ਖੇਡਣਗੇ ਆਖ਼ਰੀ ਵਨ-ਡੇ

Saturday, Sep 10, 2022 - 02:53 PM (IST)

ਆਰੋਨ ਫਿੰਚ ਨੇ ODI ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ, ਕੱਲ੍ਹ ਖੇਡਣਗੇ ਆਖ਼ਰੀ ਵਨ-ਡੇ

ਨਵੀਂ ਦਿੱਲੀ— ਆਸਟ੍ਰੇਲੀਆਈ ਸੀਮਤ ਓਵਰ ਟੀਮ ਦੇ ਕਪਤਾਨ ਆਰੋਨ ਫਿੰਚ ਨੇ ਵਨ-ਡੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਆਸਟ੍ਰੇਲੀਆਈ ਕ੍ਰਿਕਟ ਟੀਮ ਦੇ ਵਨ-ਡੇ ਅਤੇ ਟੀ-20 ਕਪਤਾਨ ਆਰੋਨ ਫਿੰਚ ਨੇ ਸ਼ਨੀਵਾਰ ਸਵੇਰੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਇਹ ਐਲਾਨ ਕੀਤਾ। ਉਹ ਕੱਲ੍ਹ ਭਾਵ ਐਤਵਾਰ ਨੂੰ ਕੇਨਰਸ 'ਚ ਨਿਊਜ਼ੀਲੈਂਡ ਦੇ ਖਿਲਾਫ ਆਪਣਾ 146ਵਾਂ ਤੇ ਆਖ਼ਰੀ ਵਨ-ਡੇ ਇੰਟਰਨੈਸ਼ਨਲ ਮੈਚ ਖੇਡਣਗੇ। 

ਵਨ-ਡੇ ਤੋਂ ਸੰਨਿਆਸ ਲੈਣ ਦੇ ਬਾਵਜੂਦ ਉਹ ਆਪਣੇ ਦੇਸ਼ ਦੀ ਟੀ-20 ਟੀਮ ਦੇ ਕਪਤਾਨ ਬਣੇ ਰਹਿਣਗੇ। ਫਿੰਚ ਦੀ ਕਪਤਾਨੀ 'ਚ ਆਸਟ੍ਰੇਲੀਆ ਨੇ ਪਿਛਲੇ ਸਾਲ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਫਿੰਚ ਨੇ ਆਪਣੇ ਕਰੀਅਰ 'ਚ ਹੁਣ ਤੱਕ 5 ਟੈਸਟ ਮੈਚ, 145 ਵਨ-ਡੇ ਮੈਚ ਅਤੇ 92 ਟੀ-20 ਮੈਚ ਖੇਡੇ ਹਨ। ਉਨ੍ਹਾਂ ਨੇ 54 ਵਨ-ਡੇ ਮੈਚਾਂ 'ਚ ਟੀਮ ਦੀ ਕਪਤਾਨੀ ਕੀਤੀ ਹੈ। 

ਇਹ ਵੀ ਪੜ੍ਹੋ : ਪਾਕਿ ਖਿਡਾਰੀਆਂ ਨੇ ਵੀ ਕੋਹਲੀ ਦੀ 'ਵਿਰਾਟ' ਪਾਰੀ ਦੀ ਕੀਤੀ ਤਾਰੀਫ਼, ਕਿਹਾ- 'ਆਖ਼ਿਰ ਖ਼ਤਮ ਹੋਇਆ ਇੰਤਜ਼ਾਰ'

ਜ਼ਿਕਰਯੋਗ ਹੈ ਕਿ ਆਰੋਨ ਫਿੰਚ ਪਿਛਲੇ ਕੁਝ ਸਮੇਂ ਤੋਂ ਬੇਹੱਦ ਖਰਾਬ ਫਾਰਮ 'ਚ ਚੱਲ ਰਹੇ ਹਨ। ਉਸ ਨੇ ਇਸ ਸਾਲ 13 ਵਨ-ਡੇ ਮੈਚਾਂ ਵਿੱਚ ਸਿਰਫ਼ 13 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਉਹ 5 ਵਾਰ ਜ਼ੀਰੋ 'ਤੇ ਆਊਟ ਹੋ ਚੁੱਕੇ ਹਨ। ਫਿੰਚ ਇੱਕ ਕੈਲੰਡਰ ਸਾਲ ਵਿੱਚ ਸਭ ਤੋਂ ਜ਼ਿਆਦਾ ਵਾਰ ਸਿਫ਼ਰ 'ਤੇ ਆਊਟ ਹੋਣ ਵਾਲੇ ਆਸਟਰੇਲੀਆਈ ਕਪਤਾਨ ਬਣ ਗਏ ਹਨ।

ਫਿੰਚ ਦਾ ਕਰੀਅਰ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ। ਉਨ੍ਹਾਂ ਨੇ 145 ਵਨ-ਡੇ ਮੈਚਾਂ 'ਚ 17 ਸੈਂਕੜੇ ਅਤੇ 30 ਅਰਧ ਸੈਂਕੜੇ ਲਗਾਏ ਹਨ। ਇਸ ਵਿਚ ਉਸ ਨੇ 39 ਦੀ ਔਸਤ ਨਾਲ 5401 ਦੌੜਾਂ ਬਣਾਈਆਂ ਹਨ। ਟੀ-20 ਵਿਚ ਉਸ ਦੇ ਨਾਂ 2 ਸੈਂਕੜੇ ਅਤੇ 17 ਅਰਧ ਸੈਂਕੜੇ ਹਨ। ਇਸ ਤੋਂ ਇਲਾਵਾ ਫਿੰਚ ਨੇ IPL 'ਚ 92 ਮੈਚ ਖੇਡੇ ਹਨ ਅਤੇ 2091 ਦੌੜਾਂ ਬਣਾਈਆਂ ਹਨ। ਉਸ ਨੇ ਆਈ. ਪੀ. ਐਲ.  ਵਿੱਚ 15 ਅਰਧ ਸੈਂਕੜੇ ਲਗਾਏ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News